ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੪੩ )


ਹਨ ਅਤੇ ਉਹ ਖੁਸ਼ੀ ਲਈ ਸ਼ਰਾਬ ਵੀ ਛੱਡ ਦੇਂਦੇ ਹਨ ਪਰ ਮੈਨੂੰ ਜੀਉਂਦੇ ਰਹਿਣ ਵਿਚ ਕੀ ਲਾਭ?
ਇਹ ਕਹਿੰਦੇ ਕਹਿੰਦੇ ਅਰਜਨ ਸਿੰਘ ਦੀਆਂ ਅੱਖਾਂ ਵਿਚ ਪਾਣੀ ਭਰ ਆਇਆ ਜਿਸ ਨੂੰ ਦੇਖ ਕੇ ਗੋਪਾਲ ਸਿੰਘ ਦੀਆਂ ਅੱਖਾਂ ਵੀ ਡੁਬ ਡੁਬਾਈਆਂ ਅਤੇ ਉਸ ਨੇ ਪਿਆਰ ਨਾਲ ਕਿਹਾ "ਤਾਂ ਮੇਰੀ ਹੀ ਖਾਤਰ ਛੱਡ ਦਿਉ।"
ਅਰਜਨ ਸਿੰਘ-ਤੁਹਾਡੇ ਬਿਨਾਂ ਕੋਈ ਆਦਮੀ ਮੈਨੂੰ ਨੇਕੀ ਦੇ ਰਸਤੇ ਚਲਣ ਦੀ ਸਲਾਹ ਨਹੀਂ ਦੇਂਦਾ, ਜੇ ਕਦੀ ਮੈਂ ਸ਼ਰਾਬ ਨੂੰ ਛੱਡਾਂਗਾ ਤਾਂ ਕੇਵਲ ਤੁਹਾਡੀ ਖਾਤਰ। ਅਤੇ.................. ਗੋਪਾਲ ਸਿੰਘ-ਅਤੇ ਕੀ?
ਅਰਜਨ ਸਿੰਘ-ਅਤੇ ਜੇ ਕਦੀ ਮੈਂ ਇਹ ਸੁਣ ਲਵਾਂ ਕਿ ਮੇਰੀ ਵਟੁਟੀ ਮਰ ਗਈ ਹੈ ਤਾਂ ਮੈਂ ਉਸੇ ਵੇਲੇ ਸ਼ਰਾਬ ਪੀਣੀ ਛੱਡ ਦਿਆਂ, ਨਹੀਂ ਤਾਂ ਭਾਵੇਂ ਮੈਂ ਮਰਾਂ ਜਾਂ ਜੀਵਾਂ ਮੈਨੂੰ ਕੋਈ ਪ੍ਰਵਾਹ ਨਹੀਂ, ਮੈਂ ਸ਼ਰਾਬ ਨਹੀਂ ਛੱਡ ਸਕਦਾ।
ਗੋਪਾਲ ਸਿੰਘ ਦੀਆਂ ਅੱਖਾਂ ਵਿਚ ਫੇਰ ਹੰਝੂ ਭਰ ਆਏ ਅਤੇ ਉਹ ਦਿਲ ਵਿਚ ਨਿਹਾਲ ਕੌਰ ਨੂੰ ਬੁਰਾ ਭਲਾ ਕਹਿੰਦਾ ਹੋਇਆ ਚਲਿਆ ਗਿਆ।