( ੪੪ )
ਕਾਂਡ੭੮
(ਪ੍ਰੀਤਮ ਕੌਰ ਦੀ ਚਿੱਠੀ)
ਮੇਰੀ ਪਰਮ ਪਿਆਰੀ ਭੈਣ,
ਸ੍ਰੀਮਤੀ ਗੁਰਬਖਸ਼ ਕੌਰ ਜੀ!
ਸ੍ਰੀ ਵਾਹਿਗੁਰੂ ਜੀ ਕੀ ਫਤਹਿ॥
ਏਥੇ ਸੁਖ ਹੈ, ਤੁਹਾਡੀ ਸੁਖ ਵਾਹਿਗੁਰੂ ਪਾਸੋਂ ਹਰ ਦਮ ਚਹੁੰਦੀ ਹਾਂ। ਪਿਆਰੀ ਭੈਣ! ਮੈਂ ਹੁਣ ਤੈਨੂੰ ਅਸੀਸ ਦੇਂਂਦਿਆਂਂ ਸ਼ਰਮਾਉਂਦੀ ਹਾਂ ਕਿਉਂਕਿ ਵਾਹਿਗੁਰੂ ਦੀ ਕ੍ਰਿਪਾ ਨਾਲ ਹੁਣ ਤੂੰ ਇਸਤਰੀ ਕਹਾਉਣ ਦੇ ਯੋਗ ਹੋ ਗਈ ਹੈਂ ਅਤੇ ਘਰ ਦੀ ਮਾਲਕ ਹੈਂ। ਪਰ ਫੇਰ ਵੀ ਤੈਨੂੰ ਆਪਣੀ ਛੋਟੀ ਭੈਣ ਹੀ ਸਮਝਦੀ ਹਾਂ ਮੈਂ ਤੈਨੂੰ ਹੱਥੀਂਂ ਪਾਲਿਆ ਅਤੇ ਆਪ ਲਿਖਣਾ ਪੜ੍ਹਣਾ ਸਿਖਾਇਆ ਹੈ ਅਤੇ ਹੁਣ ਤੇਰਾ ਲਿਖਣਾ ਦੇਖ ਕੇ ਮੈਨੂੰ ਇਹ ਭੈੜੀ ਚਿਠੀ ਤੇਰੇ ਪਾਸ ਭੇਜਿਦਿਆਂ ਸ਼ਰਮ ਆਉਂਦੀ ਹੈ। ਪਰ ਸ਼ਰਮ ਤੋਂ ਕੀ ਲਾਭ? ਮੇਰਾ ਸਮਾਂ ਹੁਣ ਗੁਜ਼ਰ ਗਿਆ ਹੈ, ਜੇ ਅਜਿਹਾ ਨਾ ਹੁੰਦਾ ਤਾਂ ਮੈਂ ਇਸ ਭੈੜੀ ਦਸ਼ਾ ਵਿਚ ਕਿਉਂ ਹੁੰਦੀ? ਉਹ ਦਸ਼ਾ ਕੀ ਹੈ? ਮੈਂ ਕਿਸੇ ਅਗੇ ਪ੍ਰਗਟ ਨਹੀਂ ਕਰ ਸਕਦੀ, ਪਰ ਜੇ ਦਿਲ ਦਾ ਭਾਵ ਕਿਸੇ ਅਗੇ ਪ੍ਰਗਟ ਨਾ ਕਰਾਂ ਤਾਂ ਸਹਾਰਾ ਨਹੀਂ ਹੋ ਸਕਦਾ! ਤੂੰ ਮੇਰੀ ਪਿਆਰੀ ਭੈਣ ਹੈਂ ਅਤੇ ਤੇਰੇ ਨਾਲੋਂ ਵਧ ਮੇਰੇ ਨਾਲ ਕਿਸੇ ਹੋਰ ਦਾ ਪਿਆਰ ਨਹੀਂ। ਨਾਲੇ ਇਹ ਮਾਮਲਾ ਵੀ ਤੇਰੇ ਬਿਨਾ