ਪੰਨਾ:ਵਹੁਟੀਆਂ.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੪੫)


ਕਿਸੇ ਨੂੰ ਨਹੀਂ ਦੱਸ ਸਕਦੀ।
ਮੈਂ ਆਪਣੀ ਚਿਖਾ ਆਪ ਹੀ ਤਿਆਰ ਕੀਤੀ ਹੈ, ਜੇਕਰ ਮੈਂ ਸੁਰੱਸਤੀ ਦੀ ਬਾਂਹ ਨਾ ਫੜਦੀ ਅਤੇ ਉਸ ਦੀ ਪਾਲਣਾ ਨਾ ਕਰਦੀ ਤਾਂ ਉਹ ਮਰ ਜਾਂਦੀ, ਪਰ ਇਸ ਵਿੱਚ ਮੇਰੀ ਕੀ ਹਾਨੀ ਸੀ? ਪਰਮੇਸ਼ਰ ਲਖਾਂ ਕ੍ਰੋੜਾਂ ਅਨਾਥਾਂ ਦੀ ਰਖਿਆ ਅਤੇ ਪਾਲਨਾ ਕਰਦਾ ਹੈ, ਤਾਂ ਕੀ ਉਹ ਇੱਕ ਸੁਰੱਸਤੀ ਦੀ ਪਾਲਨਾ ਹੀ ਨਾ ਕਰਦਾ? ਹਾਏ! ਮੈਂ ਕਿਉਂ ਉਸ ਨੂੰ ਆਪਣੇ ਘਰ ਲਿਆਈ ਅਤੇ ਆਪਣੇ ਪੈਰੀਂ ਆਪ ਕੁਹਾੜੀ ਮਾਰੀ? ਜਦ ਤੂੰ ਉਸ ਕਿਸਮਤ ਦੀ ਮਾਰੀ ਨੂੰ ਵੇਖਿਆ ਸੀ ਤਾਂ ਉਹ ਬਿਲਕੁਲ ਇਕ ਅਞਾਣੀ ਕੁੜੀ ਮਲੂਮ ਹੁੰਦੀ ਸੀ, ਪਰ ਹੁਣ ਉਹ ੧੭੧੮ ਵਰ੍ਹੇ ਦੀ ਯੁੁਬਾ ਅਵਸਥਾ ਦੀ ਨੌਜਵਾਨ ਇਸਤਰੀ ਹੈ। ਮੈਂ ਮੰਨਦੀ ਹਾਂ ਕਿ ਉਹ ਸੁੰਦਰ ਹੈ, ਪਰ ਉਸ ਦੀ ਸੁੰਦਰਤਾ ਹੀ ਮੇਰੇ ਜੀਵਨ ਲਈ ਜ਼ਹਿਰ ਦਾ ਕੰਮ ਕਰ ਰਹੀ ਹੈ। ਦੁਨੀਆਂ ਵਿਚ ਜੇ ਕੋਈ ਖੁਸ਼ੀ ਹੈ ਤਾਂ ਉਹ ਮੇਰਾ ਪਤੀ ਹੈ, ਜੇ ਦੁਨੀਆਂ ਭਰ ਵਿਚ ਮੈਨੂੰ ਕਿਸੇ ਦੀ ਪ੍ਰਵਾਹ ਹੈ ਤਾਂ ਉਹ ਮੇਰਾ ਪਤੀ ਹੈ, ਜੇੇ ਦੁਨੀਆਂ ਭਰ ਵਿਚ ਮੇਰੇ ਪਾਸ ਕੋਈ ਦੌਲਤ ਹੈ ਤਾਂ ਉਹ ਮੇਰਾ ਪਤੀ ਹੈ, ਇਹੋ ਪਤੀ ਸੁਰੱਸਤੀ ਮੇਰੇ ਪਾਸੋਂ ਖੋਹ ਰਹੀ ਹੈ, ਜੇ ਦੁਨੀਆਂ ਭਰ ਵਿਚ ਮੈਨੂੰ ਕਿਸੇ ਗੱਲ ਦੀ ਚਾਹ ਹੈ ਤਾਂ ਉਹ ਪਤੀ ਦਾ ਪ੍ਰੇਮ ਹੈ, ਪਰ ਓਸ ਪਰੇਮ ਵਿੱਚ ਸੁਰੱਸਤੀ ਭੰਗ ਪਾ ਰਹੀ ਹੈ ਇਸ ਤੋਂ ਆਪਣੇ ਵੀਰ ਵਲੋਂ ਕੋਈ ਬੁਰਾ ਖਿਆਲ ਚਿਤ ਵਿਚ ਨਾ ਲਿਆਵੀਂ ਮੈਂ ਉਸ ਦੀ ਬੁਰਿਆਈ ਨਹੀਂ ਕਰ ਰਹੀ, ਉਹ ਨੇਕ ਹੈ, ਉਸ ਦੇ ਵੈਰੀ ਵੀ ਉਸ ਦੇ ਚਾਲ ਚਲਨ ਨੂੰ ਬੁਰਾ ਨਹੀਂ ਆਖ ਸਕਦੇ ਮੈਂ ਰੋਜ਼ ਵੇਖਦੀ ਹਾਂ ਕਿ ਉਹ