ਪੰਨਾ:ਵਹੁਟੀਆਂ.pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੪੭ )


ਓਧਰ ਤਕਦਾ ਹੈ। ਕੀ ਮੈਂ ਨਹੀਂ ਜਾਣਦੀ ਕਿ ਉਸ ਵੇਲੇ ਉਹ ਕਿਸ ਨੂੰ ਲਭਦਾ ਹੈ? ਅਤੇ ਜੇ ਉਸ ਨਾਲ ਅੱਖਾਂ ਚਾਰ ਹੋ ਜਾਣ ਤਾਂ ਝਟ ਮੂੰਹ ਫੇਰ ਲੈਂਦਾ ਹੈ। ਕੀ ਮੈਂ ਇਸ ਗੱਲ ਨੂੰ ਸਮਝ ਨਹੀਂ ਸਕਦੀ? ਉਹ ਰੋਟੀ ਖਾਂਦਿਆਂ ਖਾਂਦਿਆਂ ਕਿਸੇ ਦੀ ਪਿਆਰੀ ਪਿਆਰੀ ਅਵਾਜ਼ ਸੁਣ ਕੇ ਘਬਰਾ ਜਾਂਦਾ ਹੈ ਅਤੇ ਝਟ ਪਟ ਮੂੰਹ ਵਿੱਚ ਗਰਾਹੀ ਪਾਉਣ ਦਾ ਯਤਨ ਕਰਦਾ ਹੈ। ਮੇਰੇ ਪਿਆਰੇ ਦਾ ਮੱਥਾ ਸਦਾ ਖੁਲਾ ਤੇ ਖਿੜਿਆ ਹੋਇਆ ਰਹਿੰਦਾ ਸੀ ਪਰ ਹੁਣ ਉਸ ਦੇ ਉਤੇ ਕਿਉਂ ਵਿੰਗ ਪਏ ਰਹਿੰਦੇ ਹਨ? ਜੇ ਕੋਈ ਉਹਦੇ ਨਾਲ ਗਲ ਕਰਦਾ ਹੈ ਤਾਂ ਉਹ ਅਜਿਹਾ ਉਤਰ ਦੇਂਦਾ ਹੈ ਮਾਨੋਂ ਉਸ ਨੇ ਕੁਝ ਸੁਣਿਆ ਹੀ ਨਹੀਂ, ਜੇ ਕਦੀ ਮੈਂ ਗੁਸੇ ਵਿੱਚ ਕਹਿੰਦੀ ਹਾਂ ਕਿ ਮੈਂ ਮਰ ਜਾਵਾਂ? ਤਾਂ ਬਿਨਾਂ ਸੋਚੇ ਕਹਿ ਦੇਂਦਾ ਹੈ 'ਹਾਂ'। ਜੇ ਮੈਂ ਪੁਛਦੀ ਹਾਂ ਕਿ 'ਤੁਹਾਡੇ ਖਿਆਲ ਕਿਧਰ ਹਨ?' ਤਾਂ ਉਹ ਕਹਿੰਦਾ ਹੈ 'ਮੁਕੱਦਮਿਆਂ ਵਲ' ਪਰ ਮੈਂ ਜਾਣਦੀ ਹਾਂ ਕਿ ਓਹਨਾਂ ਨੂੰ ਮੁਕੱਦਮਿਆਂ ਦਾ ਕੁਝ ਖਿਆਲ ਨਹੀਂ ਕਿਉਂਕਿ ਜਦ ਕਦੀ ਮੁਕੱਦਮਿਆਂ ਦੀ ਗੱਲ ਬਾਤ ਹੁੰਦੀ ਹੈ ਤਾਂ ਉਹ ਬੜੀ ਖੁਸ਼ੀ ਪ੍ਰਗਟ ਕਰਦਾ ਹੈ। ਇਕ ਦਿਨ ਗੁਆਂਡਣ ਇਸਤ੍ਰੀਆਂ ਸੁਰੱਸਤੀ ਦੀ ਜਵਾਨੀ, ਸੁੰਦਰਤਾ ਅਤੇ ਉਸ ਦੇ ਵਿਧਵਾ ਪੁਣ ਉਤੇ ਤਰਸ ਕਰ ਕੇ ਓਹਦੀਆਂ ਗਲਾਂ ਕਰ ਰਹੀਆਂ ਸਨ, ਕਿ ਉਤੋਂ ਤੇਰਾ ਭਰਾ ਆ ਗਿਆ ਓਹਦੀਆਂ ਅੱਖਾਂ ਵਿੱਚ ਹੰਝੂ ਭਰ ਆਏ ਅਤੇ ਹੋਰ ਨਾ ਸੁਣ ਸਕਣ ਦੇ ਕਾਰਨ ਉਸੇ ਵੇਲੇ ਪਰਤ ਗਿਆ। ਮੈਂ ਇਹ ਨਹੀਂ ਕਹਿੰਦੀ ਕਿ ਉਹ ਮੈਨੂੰ ਭੁਲਾ ਬੈਠਾ ਹੈ ਜਾਂ ਮੇਰੀ ਵੱਲ ਖਿਆਲ ਨਹੀਂ ਕਰਦਾ, ਸਗੋਂ ਸੱਚ ਤਾਂ ਇਹ ਹੈ