( ੪੯ )
ਕਾਂਡ-੮
ਥੋੜੇ ਹੀ ਚਿਰ ਵਿਚ ਸੁੰਦਰ ਸਿੰਘ ਦੀ ਤਬੀਅਤ ਬਿਲਕੁਲ ਬਦਲ ਗਈ, ਜਿਸ ਤਰ੍ਹਾਂ ਗਰਮ ਰੁਤ ਵਿਚ ਕਈ ਵੇਰੀ ਅਸਮਾਨ ਉਤੇ ਝਟ ਪਟ ਕਾਲੀ ਘਟਾ ਛਾ ਜਾਂਦੀ ਹੈ, ਇਸੇ ਤਰ੍ਹਾਂ ਸੁੰਦਰ ਸਿੰਘ ਦੇ ਦਿਲ ਉਤੇ ਗਮਾਂ ਅਤੇ ਫਿਕਰਾਂ ਦੀ ਘਣਘੋਰ ਘਟਾ ਛਾ ਗਈ। ਪ੍ਰੀਤਮ ਕੌਰ ਇਹ ਵੇਖ ਕੇ ਅੰਦਰੋ ਅੰਦਰ ਰੋਂਦੀ ਪਰ ਦਿਲ ਵਿਚ ਕਹਿੰਦੀ ਕਿ 'ਨਹੀਂ' ਮੈਂ ਗੁਰਬਖਸ਼ ਕੌਰ ਦੀ ਸਿੱਖਿਆ ਉਤੇ ਅਮਲ ਕਰਾਂਗੀ, ਮੈਂ ਕਿਉਂ ਆਪਣੇ ਪਤੀ ਉਤੇ ਅਵਿਸ਼ਵਾਸ ਕਰਾਂ! ਇਹਨਾਂ ਦਾ ਦਿਲ ਪਹਾੜ ਵਾਂਗ ਅਟੱਲ ਹੈ, ਮੈਂ ਹੀ ਧੋਖਾ ਖਾ ਰਹੀ ਹਾਂ, ਸ਼ਾਇਦ ਇਹਨਾਂ ਦੀ ਅਰੋਗਤਾ ਵਿਚ ਫਰਕ ਆ ਰਿਹਾ ਹੈ।' ਪਰ ਸ਼ੋਕ! ਪ੍ਰੀਤਮ ਕੌਰ ਰੇਤ ਦਾ ਪੁਲ ਬੰਨ੍ਹ ਰਹੀ ਸੀ।
ਸੁੰਦਰ ਸਿੰਘ ਦੇ ਪਾਸ ਇਕ ਡਾਕਟਰ ਵੀ ਨੌਕਰ ਸੀ, ਪ੍ਰੀਤਮ ਕੌਰ ਨੇ ਉਸ ਡਾਕਟਰ ਨੂੰ ਸਦਿਆ ਅਤੇ ਕਿਹਾ 'ਸ੍ਰਦਾਰ ਜੀ ਬੀਮਾਰ ਹਨ' ਤੁਸੀਂ ਉਹਨਾਂ ਨੂੰ ਦਵਾਈ ਕਿਉਂ ਨਹੀਂ ਦੇਂਦੇ।
ਡਾਕਟਰ-ਹੈਂ ਕੀ ਸੱਚਮੁਚ ਸਰਦਾਰ ਸਾਹਿਬ ਬੀਮਾਰ ਹਨ! ਮੈਨੂੰ ਕੁਝ ਮਾਲੂਮ ਨਹੀਂ ਅਤੇ ਨਾ ਮੈਂ ਸੁਣਿਆ ਹੀ ਹੈ।
ਪ੍ਰੀਤਮ ਕੌਰ-ਉਹਨਾਂ ਨੇ ਤੁਹਾਨੂੰ ਨਹੀਂ ਕਿਹਾ?
ਡਾਕਟਰ-ਨਹੀਂ ਕੀ ਬੀਮਾਰੀ ਹੈ?
ਪ੍ਰੀਤਮ ਕੌਰ-ਕੀ ਬੀਮਾਰੀ ਹੈ? ਤੁਸੀ ਡਾਕਟਰ ਹੋਕੇ