ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੫੦ )


ਪੁਛਦੇ ਹੋ? ਮੈਨੂੰ ਕੀ ਪਤਾ!
ਡਾਕਟਰ...(ਸ਼ਰਮਿੰਦਾ ਹੋਕੇ) ਚੰਗਾ, ਤਾਂ ਮੈਂ ਜਾਂਦਾ ਹਾਂ ਅਤੇ ਸਰਦਾਰ ਹੋਰਾਂ ਪਾਸੋਂ ਪੁਛਦਾ ਹਾਂ।
ਪ੍ਰੀਤਮ ਕੌਰ-ਉਹਨਾਂ ਪਾਸੋਂ ਨਾ ਪੁਛੋ ਅਤੇ ਓਹਨਾਂ ਵਾਸਤੇ ਕੋਈ ਦਵਾ ਤਿਆਰ ਕਰ ਦਿਉ।
ਡਾਕਟਰ ਅਜਬ ਗੁੰਝਲ ਵਿਚ ਫਸ ਗਿਆ, ਬਿਨਾਂ ਰੋਗ ਦੇ ਪਤਾ ਲੱਗਣ ਦੇ ਉਹ ਦਵਾ ਵੀ ਕਾਹਦੀ ਤਿਆਰ ਕਰਦਾ! ਪਰ ਪ੍ਰੀਤਮ ਕੌਰ ਦਾ ਹੁਕਮ ਭੀ ਉਸ ਨੂੰ ਜ਼ਰੂਰ ਮੰਨਣਾ ਪੈਂਦਾ ਸੀ, ਇਸ ਲਈ ਉਹ ਦਵਾਈਖਾਨੇ ਵਿਚ ਗਿਆ ਅਤੇ ਸੋਡਾ ਪੋਰਟ ਵਾਈਨ ਅਤੇ ਕੁਝ ਹੋਰ ਦਵਾ ਰਲਾ ਕੇ ਇਕ ਬੋਤਲ ਭਰੀ, ਜਿਸ ਉਤੇ ਇਹ ਲੇਬਲ ਲਾ ਦਿਤਾ 'ਦਿਨ ਵਿਚ ਦੋ ਵੇਰ ਪੀਣ ਲਈ।' ਪ੍ਰੀਤਮ ਕੌਰ ਦਵਾਈ ਲੈ ਕੇ ਪਤੀ ਪਾਸ ਗਈ ਅਤੇ ਪੀਣ ਲਈ ਕਿਹਾ, ਸੁੰਦਰ ਸਿੰਘ ਨੇ ਲੇਬਲ ਪੜ੍ਹਿਆ ਅਤੇ ਬੋਤਲ ਪਾਸ ਬੈਠੀ ਬਿੱਲੀ ਦੇ ਲੱਕ ਵਿਚ ਬੜੇ ਜ਼ੋਰ ਨਾਲ ਮਾਰੀ, ਬਿੱਲੀ ਚੀਕਾਂ ਮਾਰਦੀ ਉੱਠ ਨੱਸੀ, ਪਰ ਉਹਦੀ ਪੂਛ ਦਵਾਈ ਨਾਲ ਭਿੱਜ ਗਈ।
ਪ੍ਰੀਤਮ ਕੌਰ—ਜੇ ਤੁਸੀਂ ਦਵਾਈ ਨਹੀਂ ਪੀਂਦੇ ਤਾਂ ਮੈਨੂੰ ਦਸੋ ਕਿ ਤੁਹਾਨੂੰ ਰੋਗ ਕੀ ਹੈ! ਸੁੰਦਰ ਸਿੰਘ—ਮੈਨੂੰ ਕੀ ਰੋਗ ਹੈ!
ਪ੍ਰੀਤਮ ਕੌਰ-(ਇਕ ਸ਼ੀਸ਼ਾ ਸਾਹਮਣੇ ਕਰ ਕੇ) ਰਤਾ ਆਪਣੀ ਸ਼ਕਲ ਤਾਂ ਵੇਖੋ ਕਿ ਤੁਸੀਂ ਕਿਡੇ ਲਿਸੇ ਹੋ ਗਏ ਹੋ।
ਸੁੰਦਰ ਸਿੰਘ ਨੇ ਸ਼ੀਸ਼ਾ ਉਹਦੇ ਹੱਥੋਂ ਫੜ ਕੇ ਜ਼ਮੀਨ