ਪੰਨਾ:ਵਹੁਟੀਆਂ.pdf/47

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੫੧ )


ਉਤੇ ਦੇਹ ਮਾਰਿਆ ਅਤੇ ਟੋਟੇ ਟੋਟੇ ਕਰ ਦਿਤਾ। ਪੀਤਮ ਕੌਰ ਰੋਣ ਲੱਗ ਪਈ ਅਤੇ ਸੁੰਦਰ ਸਿੰਘ ਨਰਾਜ਼ ਹੋ ਕੇ ਘਰੋਂ ਬਾਹਰ ਨਿਕਲ ਗਿਆ, ਬਾਹਰਲੇ ਕਮਰੇ ਵਿਚ ਇਕ ਨੌਕਰ ਮਿਲਿਆ, ਜਿਸ ਨੂੰ ਉਸ ਨੇ ਬੇ ਕਸੂਰ ਦੋ ਚਾਰ ਧੱਪੇ ਲਾ ਦਿਤੇ। ਸੁੰਦਰ ਸਿੰਘ ਪਹਿਲਾਂ ਬੜੀ ਸਹਿਨਸ਼ੀਲਤਾ ਦਾ ਮਾਲਕ ਸੀ ਪਰ ਹੁਣ ਰਤਾ ਜਿੰਨੀ ਗੱਲ ਤੋਂ ਗੁਸੇ ਹੋ ਜਾਂਦਾ ਸੀ।
ਏਨੇ ਤੇ ਹੀ ਬੱਸ ਨਹੀਂ। ਇਕ ਦਿਨ ਰਾਤ ਨੂੰ ਰੋਟੀ ਦਾ ਵੇਲਾ ਲੰਘ ਗਿਆ ਅਤੇ ਸੁੰਦਰ ਸਿੰਘ ਘਰ ਨਾ ਆਇਆ, ਪ੍ਰੀਤਮ ਕੌਰ ਉਸ ਦੀ ਉਡੀਕ ਵਿਚ ਬੈਠੀ ਰਹੀ, ਅੰਤ ਕਿੰਨੀ ਰਾਤ ਗਈ ਜਦ ਉਹ ਘਰ ਆਇਆ ਤਾਂ ਉਸ ਦੀਆਂ ਅੱਖਾਂ ਵਿਚੋਂ ਚੰਗਿਆੜੀਆਂ ਨਿਕਲਦੀਆਂ ਵੇਖ ਕੇ ਉਹ ਬੜੀ ਹੈਰਾਨ ਹੋਈ, ਇਸ ਵੇਲੇ ਸੁੰਦਰ ਸਿੰਘ ਨੇ ਸ਼ਰਾਬ ਪੀਤੀ ਹੋਈ ਸੀ, ਅੱਜ ਤੋਂ ਪਹਿਲਾਂ ਉਸ ਨੇ ਕਦੇ ਇਸ ਪਾਪਣ ਨੂੰ ਮੂੰਹ ਨਹੀਂ ਲਾਇਆ ਸੀ, ਪ੍ਰੀਤਮ ਕੌਰ ਇਹ ਹਾਲ ਵੇਖ ਹੱਕੀ ਬੱਕੀ ਰਹਿ ਗਈ। ਉਸ ਦਿਨ ਤੋਂ ਸੁੰਦਰ ਸਿੰਘ ਨੇ ਸ਼ਰਾਬ ਪੀਣ ਦੀ ਆਦਤ ਪਾ ਲਈ। ਇਕ ਦਿਨ ਪ੍ਰੀਤਮ ਕੌਰ ਸੁੰਦਰ ਸਿੰਘ ਦੇ ਚਰਨਾਂ ਉਤੇ ਸਿਰ ਰਖ ਕੇ ਕਹਿਣ ਲੱਗੀ, 'ਮੇਰੀ ਖਾਤਰ ਏਸ ਪਾਪਣ ਨੂੰ ਛਡ ਦਿਓ।'
ਸੁੰਦਰ ਸਿੰਘ- (ਗੁਸੇ ਵਿਚ) ਮੇਰਾ ਇਹਦੇ ਵਿਚ ਕੀਤੇ ਕਸੂਰ ਹੈ?
ਪ੍ਰੀਤਮ ਕੌਰ-ਜੇ ਤੁਸੀਂ ਨਹੀਂ ਜਾਣਦੇ ਤਾਂ ਮੈਂ ਕਿਸ ਤਰ੍ਹਾਂ ਜਾਣ ਸਕਦੇ ਹਾਂ ਕਿ ਕਿਸ ਦਾ ਕਸੂਰ ਹੈ। ਮੈਂ ਤਾਂ ਕੇਵਲ ਇਹ ਬੇਨਤੀ ਕਰਨੀ ਜਾਣਦੀ ਹਾਂ ਕਿ ਮੇਰੀ ਖਾਤਰ