ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



( ੫੨ )

ਇਸ ਨੂੰ ਛਡ ਦਿਓ।
ਸੁੰਦਰ ਸਿੰਘ-ਪ੍ਰੀਤਮ ਕੌਰ! ਮੈਂ ਸ਼ਰਾਬੀ ਹਾਂ, ਜੇ ਸ਼ਰਾਬੀ ਨਾਲ ਪ੍ਰੇਮ ਯੋਗ ਹੈ ਤਾਂ ਮੇਰੇ ਨਾਲ ਪ੍ਰੇਮ ਕਰ ਨਹੀਂ ਤਾਂ ਮੈਨੂੰ ਕੋਈ ਲੋੜ ਨਹੀਂ।
ਪ੍ਰੀਤਮ ਕੌਰ ਦੀਆਂ ਅੱਖਾਂ ਵਿਚ ਅਥਰੂ ਭਰ ਆਏ ਅਤੇ ਉਹ ਦੂਜੇ ਕਮਰੇ ਵਿਚ ਚਲੀ ਗਈ, ਤਾਂ ਕਿ ਉਹਦਾ ਪਤੀ ਉਹਨੂੰ ਰੋਂਦਿਆਂ ਵੇਖ ਕੇ ਗੁੱਸੇ ਵਿਚ ਨਾ ਆ ਜਾਵੇ ਅਤੇ ਨੌਕਰਾਂ ਨੂੰ ਮਾਰ ਕੁਟਾਈ ਨਾ ਪਿਆ ਕਰੇ।
ਕੁਝ ਦਿਨਾਂ ਪਿਛੋਂ ਜਾਇਦਾਦ ਦੇ ਪ੍ਰਬੰਧਕ ਨੇ ਪ੍ਰੀਤਮ ਕੌਰ ਨੂੰ ਕਹਿ ਭੇਜਿਆ ਕਿ ਜਾਇਦਾਦ ਦਾ ਹਾਲ ਭੈੜਾ ਹੋ ਰਿਹਾ ਹੈ। ਉਸ ਨੇ ਜਦ ਕਾਰਨ ਪੁਛਿਆ ਤਾਂ ਉਤਰ ਮਿਲਿਆ ਕਿ 'ਸਰਦਾਰ ਹੋਰੀ ਆਪ ਕਿਸੇ ਗੱਲ ਵਲ ਧਿਆਨ ਨਹੀਂ ਦੇਂਦੇ ਅਤੇ ਜ਼ਮੀਨਾਂ ਉਤੇ ਜੋ ਲੋਕ ਮੁਖਤਿਆਰ ਹਨ ਉਹ ਜੋ ਚਾਹੁੰਦੇ ਹਨ ਕਰਦੇ ਹਨ। ਮਾਲਕ ਦੇ ਬੇ ਪਰਵਾਹ ਹੋਣ ਕਰ ਕੇ ਕੋਈ ਵੀ ਪ੍ਰਵਾਹ ਨਹੀਂ ਕਰਦਾ।' ਪ੍ਰੀਤਮ ਕੌਰ ਨੇ ਇਹ ਸੁਣਕੇ ਉਤਰ ਦਿਤਾ-'ਜੇ ਮਾਲਕ ਜਾਇਦਾਦ ਵਲ ਧਿਆਨ ਰਖੇ ਤਾਂ ਰਹਿੰਦੀ ਹੈ, ਜੇ ਉਹ ਨਹੀਂ ਰਖਦਾ ਤਾਂ ਉਜੜਨ ਦਿਓ ਮੈਨੂੰ ਇਸ ਨਾਲ ਕੋਈ ਵਾਸਤਾ ਨਹੀਂ, ਮੈਂ ਵਾਹਿਗੁਰੂ ਦਾ ਧੰਨਵਾਦ ਕਰਾਂਗੀ ਜੇ ਆਪਣੀ ਜਾਇਦਾਦ (ਪਤੀ) ਨੂੰ ਹੀ ਬਚਾ ਸਕਾਂਗੀ। ਪਹਿਲਾਂ ਸੁੰਦਰ ਸਿੰਘ ਆਪਣੇ ਕੰਮ ਵਿਚ ਬੜਾ ਤਿਆਰ ਸੀ ਪਰ ਹੁਣ ਸੁਸਤ ਹੋ ਗਿਆ। ਕਈ ਵਾਰੀ ਲੋਕ ਇਹਦੇ ਪਾਸ ਇਸ ਦੇ ਗੁਮਾਸ਼ਤਿਆਂ ਦੇ ਜ਼ੁਲਮਾਂ ਦੀਆਂ ਸ਼ਕਾਇਤਾਂ ਕਰਨ ਆਏ ਪਰ ਕੋਈ ਇਨਸਾਫ਼ ਹੋਣ ਦੀ ਥਾਂ ਧੱਕੇ ਖਾ ਕੇ ਗਏ।