ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੯)


ਕਾਂਡ ੨


ਆਉਣ ਵਾਲੇ ਦੁਖ ਸੁਖ ਆਪਣਾ ਰੰਗ ਢੰਗ ਪਹਿਲਾਂ ਹੀ ਦਿਖਾ ਦੇਂਦੇ ਹਨ। ਰਾਤ ਬਹੁਤ ਬੀਤ ਚੁਕੀ ਸੀ ਅਤੇ ਸੁਰੱਸਤੀ ਆਪਣੇ ਪਿਤਾ ਦੀ ਲੋਥ ਦੇ ਪਾਸ ਬੈਠੀ ਹੋਈ ਸੀ, ਉਸ ਨ ਪਿਤਾ ਨੂੰ ਜਗਾਇਆ ਪਰ ਕੋਈ ਉਤਰ ਨਾ ਮਿਲਿਆ, ਉਸ ਨੇ ਸੋਚਿਆ ਕਿ ਇਹ ਡੂੰਘੀ ਨੀਦਰੇਂ ਸੁਤਾ ਪਿਆ ਹੈ। ਫੇਰ ਇਸ ਦੇ ਦਿਲ ਵਿਚ ਖਿਆਲ ਆਇਆ ਕਿ ਸ਼ਾਇਦ ਇਹ ਮਰ ਗਿਆ ਹੈ ਪਰ ਇਸ ਖਿਆਲ ਨੂੰ ਉਸ ਨੇ ਆਪਣੇ ਮਨ ਵਿਚ ਟਿਕਣ ਨਾ ਦਿਤਾ ਅਤੇ ਜਦ ਉਸ ਦੇ ਪਿਤਾ ਨੇ ਉਸ ਦੀਆਂ ਕਈ ਅਵਾਜ਼ਾਂ ਦਾ ਉਤਰ ਨਾ ਦਿਤਾ ਤਾਂ ਉਹ ਵੀ ਉਸ ਨੂੰ ਬੇਆਰਾਮ ਕਰਨਾ ਪਸੰਦ ਨਾ ਕਰਕੇ ਪੱਖੇ ਨੂੰ ਇਕ ਪਾਸੇ ਰਖ ਕੇ ਸੌਂ ਗਈ।
ਸੁਰੱਸਤੀ ਕਈਆਂ ਦਿਨਾਂ ਤੋਂ ਪਿਤਾ ਦੀ ਟਹਿਲ ਸੇਵਾ ਕਰਨ ਦੇ ਕਾਰਨ ਰਾਤ ਨੂੰ ਸੌਂ ਨਾ ਸਕੀ ਸੀ, ਹੁਣ ਜਦ ਉਸ ਨੇ ਰਤਾ 'ਕੁ ਆਪਣੇ ਸਿਰ ਨੂੰ ਜ਼ਮੀਨ ਨਾਲ ਲਾਇਆ ਤਾਂ ਝਟ ਪਟ ਨੀਂਦਰ ਨੇ ਆ ਘੇਰਿਆ ਇਸ ਵੇਲੇ ਸੁਤਿਆਂ ਪਿਆਂ ਉਸ ਨੂੰ ਇਕ ਅਦਭੁਤ ਸੁਪਨਾ ਆਇਆ। ਉਹ ਕੀ ਦੇਖਦੀ ਹੈ ਕਿ ਸਾਰੇ ਅਸਮਾਨ ਦਾ ਰੰਗ ਨੀਲਾ ਹੋ ਗਿਆ ਹੈ ਅਤੇ ਚੰਦ੍ਮਾਂ ਦੇ ਪਾਸ ਇਕ ਵਡਾ ਸਾਰਾ ਤਾਰਾ ਦਿਸਦਾ ਹੈ, ਸੁਰੱਸਤੀ ਨੇ ਇਸ ਨਾਲੋਂ ਵਡਾ ਤਾਰਾ ਕਦੇ ਨਹੀਂ ਦੇਖਿਆ ਸੀ, ਉਸ ਦਾ ਚਾਨਣ ਬੜਾ ਤੇਜ਼ ਸੀ ਅਤੇ ਅੱਖਾਂ ਨੂੰ ਬੜਾ ਭਾਉਂਦਾ ਸੀ, ਅਚਨਚੰਤ