ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੫੪ )

ਪਤਨੀ-ਡਸਕੇ ਵਿਚ ਮੇਰੇ ਭਰਾ ਨੇ ਸੁਨਹਿਰੀ ਸੰਦੂਕ ਵਿਚ ਇਕ ਛੇਕਲ ਕੌਡੀ ਰੱਖੀ ਹੋਈ ਸੀ ਜੋ ਕਿਸੇ ਨੇ ਚੁਰਾ ਲਈ ਹੈ।
ਪਤੀ-(ਅਸਲ ਭਾਵ ਨੂੰ ਨਾ ਸਮਝਕੇ) ਤੇਰੇ ਭਰਾ ਦਾ ਸੁਨਹਿਰੀ ਸੰਦੂਕ, ਪ੍ਰੀਤਮ ਕੌਰ ਸੀ ਪਰ ਛੇਕਲ ਕੌਡੀ ਕੀ ਹੋਈ।
ਪਤਨੀ-ਛੇਕਲ ਕੌਡੀ ਪ੍ਰੀਤਮ ਕੌਰ ਦੀ ਅਕਲ ਹੈ।
ਪਤੀ-(ਹੈਰਾਨ ਜਿਹਾ ਹੋ ਕੇ) ਇਹ ਕੀ ਗੱਲ ਹੋਈ!
ਪਤਨੀ-ਮੈਨੂੰ ਕੁਝ ਪਤਾ ਨਹੀਂ, ਪਰ ਉਸ ਦੀ ਚਿਠੀ ਤੋਂ ਮਲੂਮ ਹੋਇਆ ਹੈ ਕਿ ਉਸ ਦੀ ਅਕਲ ਜਾਂਦੀ ਰਹੀ ਹੈ, ਨਹੀਂ ਤਾਂ ਇਕ ਅਕਲ ਵਾਲੀ ਇਸਤਰੀ ਕਦੋਂ ਅਜਿਹੀ ਚਿਠੀ ਲਿਖਦੀ ਹੈ। ਪਤੀ- ਕੀ ਮੈਂ ਉਸ ਚਿੱਠੀ ਨੂੰ ਵੇਖ ਸਕਦਾ ਹਾਂ?
ਪਤਨੀ-(ਅਸਲ ਚਿੱਠੀ ਪਤੀ ਦੇ ਹੱਥ ਵਿਚ ਦੇਕੇ) ਪ੍ਰੀਤਮ ਕੌਰ ਨੇ ਮੈਨੂੰ ਲਿਖ ਭੇਜਿਆ ਹੈ ਕਿ ਮੈਂ ਅਸਲ ਹਾਲ ਤੁਹਾਨੂੰ ਵੀ ਨਾ ਦਸਾਂ, ਪਰ ਜਦ ਤਕ ਮੈਂ ਤੁਹਾਨੂੰ ਭੇਤੀ ਨਾ ਬਣਾਵਾਂ ਮੈਨੂੰ ਚੈਨ ਨਹੀਂ ਆਉਂਦਾ, ਮੈਂ ਨਾ ਖਾ ਪੀ ਸਕਦੀ ਹਾਂ ਅਤੇ ਨਾ ਸੁਖ ਨਾਲ ਸੌਂਂ ਸਕਦੀ ਹਾਂ ਅਤੇ ਹੁਣ ਤਾਂ ਮੈਨੂੰ ਫਿਕਰ ਹੈ, ਕਿਤੇ ਮੇਰੇ ਹੋਸ਼ ਹਵਾਸ ਜਾਂਦੇ ਨਾ ਰਹਿਣ।
ਪਤੀ-ਜੇ ਤੈਨੂੰ ਪ੍ਰੀਤਮ ਕੌਰ ਨੇ ਨਾਂਹ ਕਰ ਭੇਜਿਆ ਹੈ। ਤਾਂ ਮੈਂ ਉਸ ਚਿੱਠੀ ਨੂੰ ਨਹੀਂ ਵੇਖਦਾ, ਮੈਨੂੰ ਤੂੰ ਆਪ ਹੀ ਦਸ ਦੇਹ ਕਿ ਕੀ ਕਰਨਾ ਚਾਹੀਦਾ ਹੈ।
ਪਤਨੀ-ਬਸ ਕਰਨਾ ਕੀ ਹੈ, ਪ੍ਰੀਤਮ ਕੌਰ ਕਮਲੀ