ਪੰਨਾ:ਵਹੁਟੀਆਂ.pdf/51

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੫੫ )

ਹੋ ਗਈ ਹੈ, ਉਸ ਨੂੰ ਅਰੋਗ ਕਰਨਾ ਚਾਹੀਏ, ਕੋਈ ਹੋਰ ਆਦਮੀ ਬਿਨਾਂ ਧਰਮ ਸਿੰਘ ਦੇ ਇਹ ਕੰਮ ਨਹੀਂ ਕਰ ਸਕਦਾ, ਉਸ ਦੀ ਮਾਮੀ ਨੇ ਲਿਖ ਭੇਜਿਆ ਹੈ ਕਿ ਉਹਨੂੰ ਡਸਕੇ ਭੇਜ ਦਿਓ।

ਇਸ ਸਮੇਂ ਵਿਚ ਧਰਮ ਸਿੰਘ ਨੇ ਫੁੱਲਾਂ ਦਾ ਗੁਲਦਸਤਾ ਜ਼ਮੀਨ ਉਤੇ ਸਟ ਛਡਿਆ ਸੀ ਅਤੇ ਹੁਣ ਰੰਗ ਦੀ ਦੁਆਤ ਦੀ ਭੁਗਤ ਸੁਆਰਨੀ ਚਾਹੁੰਦਾ ਸੀ ਕਿ ਗੁਰਦਿਤ ਸਿੰਘ ਨੇ ਉਹਦੇ ਵਲ ਵੇਖ ਕੇ ਕਿਹਾ 'ਧਰਮ ਸਿੰਘ ਹਕੀਮ ਕਹਾਉਣ ਦੇ ਯੋਗ ਹੈ? ਮੈਂ ਹੁਣ ਅਸਲ ਹਾਲ ਮਲੂਮ ਕਰ ਲਿਆ ਹੈ, ਉਸ ਦੀ ਮਾਮੀ ਨੇ ਸਦ ਭੇਜਿਆ ਹੈ, ਜੇ ਉਹ ਜਾਏਗਾ ਤਾਂ ਉਸ ਦੀ ਮਾਂ ਵੀ ਜਾਏਗੀ। ਨਿਰਸੰਦੇਹ ਪ੍ਰੀਤਮ ਕੌਰ ਪਾਗਲ ਹੋ ਗਈ ਹੈ ਨਹੀਂ ਤਾਂ ਉਹ ਕਦੀ ਅਜਿਹਾ ਨਾ ਲਿਖ ਭੇਜਦੀ।"

ਪਤਨੀ-ਨਿਰਾ ਧਰਮ ਸਿੰਘ ਹੀ ਨਹੀਂ ਸਗੋਂ ਅਸਾਂ ਸਾਰਿਆਂ ਨੂੰ ਸੱਦ ਘਲਿਆ ਹੈ। ਪਤੀ-ਕੀ ਮੈਨੂੰ ਵੀ?
ਪਤਨੀ—ਤੇ ਹੋਰ ਨਹੀਂ? ਮੈਂ ਕੱਲੀ ਜਾ ਕੇ ਕੀ ਕਰਾਂਗੀ? ਅਸਬਾਬ ਅਤੇ ਜਾਇਦਾਦ ਦੀ ਰਾਖੀ ਅਤੇ ਪ੍ਰਬੰਧ ਕੌਣ ਕਰੇਗਾ।
ਪਤੀ-ਪ੍ਰੀਤਮ ਕੌਰ ਨੇ ਬਿਲਕੁਲ ਅਯੋਗ ਕੀਤਾ ਹੈ ਜੋ ਆਪਣੇ ਨਨਾਣਵਈਏ ਨੂੰ ਕੇਵਲ ਅਸਬਾਬ ਦੀ ਰਾਖੀ ਕਰਨ ਲਈ ਸੱਦ ਘਲਿਆ ਹੈ, ਮੈਂ ਕਿਸੇ ਹੋਰ ਆਦਮੀ ਨੂੰ ਇਸ ਕੰਮ ਲਈ ਭੇਜ ਸਕਦਾ ਹਾਂ।
ਗੁਰਬਖ਼ਸ਼ ਕੌਰ ਇਹ ਸੁਣਕੇ ਗੁੱਸੇ ਹੋ ਗਈ ਜਾਪਣ ਲੱਗੀ। ਮੂਲ ਕੀ ਬਹੁਤ ਸਾਰੇ ਝਗੜੇ ਦੇ ਪਿਛੋਂ ਇਹ ਫੈਸਲਾ