( ੫੯)
ਯਤਨ ਕਰਾਂਗੀ।
ਜਦ ਸੁਰੱਸਤੀ ਨੇ ਸੁਣਿਆ ਕਿ ਗੁਰਬਖਸ਼ ਕੌਰ ਜਾਣ ਨੂੰ ਤਿਆਰ ਹੈ ਤਾਂ ਉਹ ਰੋਂਦੀ ਰੋਂਦੀ ਓਹਦੇ ਕਮਰੇ ਵਿੱਚ ਆਈ, ਗੁਰਬਖਸ਼ ਕੌਰ ਉਹਦੇ ਪਾਸ ਆਕੇ ਪਿਆਰ ਨਾਲ ਓਹਦੇ ਸਿਰ ਉਤੇ ਹੱਥ ਫੇਰਨ ਲੱਗੀ, ਸੁਰੱਸਤੀ! ਤੂੰ ਰੋਂਦੀ ਕਿਉਂ ਹੈ?'
ਸੁਰੱਸਤੀ-ਤੁਸੀਂ ਚਲੇ ਕਿਉਂ ਚਲੇ ਜੋ?
ਗੁਰਬਖਸ਼ ਕੌਰ-ਫੇਰ ਤੂੰ ਕਿਉਂ ਰੋਂਦੀ ਹੈ? ਮੈਂ ਤਾਂ ਜਾਣਾ ਹੀ ਹੋਇਆ, ਮੇਰੇ ਜਾਣ ਦਾ ਤੈਨੂੰ ਕੀ ਦੁੱਖ?
ਸੁਰੱਸਤੀ-ਮੈਂ ਰੋਂਦੀ ਇਸ ਲਈ ਹਾਂ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ।
ਗੁਰਬਖਸ਼ ਕੌਰ-ਕੀ ਹੋਰ ਤੈਨੂੰ ਕੋਈ ਪਿਆਰ ਨਹੀਂ ਕਰਦਾ?(ਸੁਰੱਸਤੀ ਨੇ ਕੋਈ ਉੱਤਰ ਨਾ ਦਿਤਾ) ਹੋਇਆ ਕੀ? ਪ੍ਰੀਤਮ ਕੌਰ ਤੈਨੂੰ ਪਿਆਰ ਨਹੀਂ ਕਰਦੀ! ਮੇਰੇ ਪਾਸੋਂ ਲੁਕਾ ਨਾ ਕਰ (ਫੇਰ ਕੋਈ ਉਤ੍ਰ ਨਾ ਵੇਖ ਕੇ) ਕੀ ਮੇਰਾ ਭਰਾ ਭੀ ਤੈਨੂੰ ਪਿਆਰ ਨਹੀਂ ਕਰਦਾ?(ਚੱਪ) ਚੂੰ ਕਿ ਸਾਡਾ ਆਪੋ ਵਿਚ ਪਿਆਰ ਹੈ, ਤਾਂ ਕੀ ਅਸੀਂ ਕੱਠੀਆਂ ਨਹੀਂ ਜਾ ਸਕਦੀਆਂ? (ਚੁਪ)ਕਿਉਂ ਸੁਰੱਸਤੀ! ਕੀ ਤੂੰ ਮੇਰੇ ਨਾਲ ਨਹੀਂ ਚਲੀ ਚਲੇਂਂਗੀ!
ਸੁਰੱਸਤੀ-ਨਹੀਂ ਮੈਂ ਤੁਹਾਡੇ ਨਾਲ ਨਹੀਂ ਜਾ ਸਕਦੀ।
ਗੁਰਬਖਸ਼ ਕੌਰ-(ਦਿਲ ਵਿਚ) ਸ਼ੋਕ! ਜਿਸ ਰੋਗ ਵਿਚ ਮੇਰਾ ਭਰਾ ਫਸਿਆ ਹੋਇਆ ਹੈ, ਉਸੇ ਵਿਚ ਇਹ ਵੀ ਰੋਗਣ ਹੋਈ ਜਾਪਦੀ ਹੈ, ਦਸ਼ਾ ਚੰਗੀ ਨਹੀਂ ਦਿਸਦੀ, ਹਾਇ! ਮੇਰਾ ਪਤੀ ਐਸ ਵੇਲੇ ਏਥੇ ਨਹੀਂ, ਮੈਂ ਸਲਾਹ ਕਿਦੇ ਪਾਸੋਂ ਪੁਛਾਂ? ਸੁਰੱਸਤੀ ਨੂੰ (ਪਿਆਰ ਕਰਕੇ) ਕੀ ਤੂੰ ਮੈਨੂੰ ਸੱਚ ਸੱਚ ਦਸੇਂਗੀ?