ਪੰਨਾ:ਵਹੁਟੀਆਂ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੦)

ਸੁਰੱਸਤੀ-ਕੀ!
ਗੁਰਬਖਸ਼ ਕੌਰ- ਜੋ ਕੁਝ ਮੈਂ ਤੇਰੇ ਪਾਸੋਂ ਹੁਣੇ ਪੁਛਦੀ ਹਾਂ, ਵੇਖ! ਮੈਂ ਤੇਰੇ ਨਾਲੋਂ ਵਡੀ ਅਤੇ ਤੈਨੂੰ ਆਪਣੀ ਛੋਟੀ ਭੈਣ ਸਮਝਦੀ ਹਾਂ, ਮੇਰੇ ਪਾਸੋਂ ਨਾ ਲੁਕਾ, ਮੈਂ ਕਿਸੇ ਨੂੰ ਨਹੀਂ ਦੱਸਾਂਗੀ (ਦਿਲ ਵਿਚ) ਜੇ ਕਿਸੇ ਨੂੰ ਦਸਾਂਗੀ ਵੀ ਤਾਂ ਉਹ ਮੇਰਾ ਪਤੀ ਹੀ ਹੋਵੇਗਾ।
ਸੁਰਸਤੀ-(ਕੁਝ ਚਿਰ ਠਹਿਰ ਕੇ) ਮੈਂ ਕੀ ਦੱਸਾਂ!
ਗੁਰਬਖਸ਼ ਕੌਰ-ਤੂੰ ਮੇਰੇ ਭਰਾ ਨਾਲ ਪ੍ਰੇਮ ਰੱਖਦੀ ਹੈਂ, ਕਿਉਂ? ਕੀ ਮੈਂ ਝੂਠ ਕਹਿੰਦੀ ਹਾਂ! (ਉਤਰ ਕੋਈ ਨਾ) ਮੈਂ ਸਮਝਦੀ ਹਾਂ ਕਿ ਜੋ ਕੁਝ ਮੈਂ ਕਹਿੰਦੀ ਹਾਂ ਉਹ ਬਿਲਕੁਲ ਸੱਚ ਹੈ, ਤੈਨੂੰ ਤਾਂ ਇਸ ਵਿਚ ਕੋਈ ਹਾਨੀ ਨਹੀਂ, ਪਰ ਹੋਰਨਾਂ ਦੇ ਸਿਰ ਮੁਸੀਬਤ ਆ ਰਹੀ ਹੈ।

ਸੁਰੱਸਤੀ ਨੇ ਸਿਰ ਚੁਕਿਆ ਅਤੇ ਗੁਰਬਖਸ਼ ਕੌਰ ਦੀਆਂ ਅੱਖਾਂ ਵੱਲ ਤਕ ਕੇ ਫੇਰ ਸਿਰ ਨੀਵਾਂ ਪਾ ਲਿਆ, ਗੁਰਬਖਸ਼ ਕੌਰ ਨੇ ਸੁਰੱਸਤੀ ਦਾ ਸਿਰ ਆਪਣੀ ਗੋਦ ਵਿਚ ਲੈ ਲਿਆ ਅਤੇ ਦੋਵੇਂ ਜਣੀਆਂ ਹੌਲੀ ਹੌਲੀ ਰੋਣ ਲਗ ਪਈਆਂ। ਪ੍ਰੇਮ ਦੇ ਜੋਸ਼ ਨੂੰ ਗੁਰਬਖਸ਼ ਕੌਰ ਚੰਗੀ ਤਰ੍ਹਾਂ ਸਮਝ ਸਕਦੀ ਸੀ ਅਤੇ ਦਿਲ ਹੀ ਦਿਲ ਵਿਚ ਸੁਰੱਸਤੀ ਨਾਲ ਹਮਦਰਦੀ ਕਰ ਰਹੀ ਸੀ। ਉਸ ਨੂੰ ਸੁਰੱਸਤੀ ਦੀ ਬੇਵਸੀ ਦਸ਼ ਉਤੇ ਤਰਸ ਆ ਰਿਹਾ ਸੀ। ਉਸ ਨੇ ਕਿਹਾ "ਸੁਰੱਸਤੀ ਕੀ ਤੂੰ ਮੇਰੇ ਨਾਲ ਚਲੀ ਚਲੇਂਂਗੀ?" ਸੁਰੱਸਤੀ ਦੀਆਂ ਅੱਖਾਂ ਵਿਚ ਅੱਥਰੂ ਭਰ ਆਏ, ਗੁਰਬਖਸ਼ ਕੌਰ ਨੇ ਫੇਰ ਕਿਹਾ "ਸੁਰੱਸਤੀ! ਜੇ ਤੂੰ ਮੇਰੇ ਨਾਲ ਚਲੀ ਚਲੇਂਗੀ ਤਾਂ ਮੇਰਾ ਭਰਾ ਤੈਨੂੰ ਭੁੱਲ ਜਾਵੇਗਾ ਅਤੇ ਤੂੰ ਵੀ ਉਸ ਦੀ ਯਾਦ