ਪੰਨਾ:ਵਹੁਟੀਆਂ.pdf/57

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੬੧)

ਆਪਣੇ ਦਿਲੋਂ ਗੁਆ ਸਕੇਂਗੀ ਨਹੀਂ ਤਾਂ ਤੂੰ ਵੀ ਤਬਾਹ ਹੋ ਜਾਏਂਗੀ ਅਤੇ ਮੇਰਾ ਭਰਾ ਤੇ ਉਸ ਦੀ ਵਹੁਟੀ ਵੀ ਉਜੜ ਜਾਣਗੇ ਅਤੇ ਇਹ ਘਰ ਬਰਬ ਦ ਹੋ ਜਾਵੇਗਾ।" ਸੁਰੱਸਤੀ ਨੇ ਕੁਝ ਉਤਰ ਨਾ ਦਿਤਾ ਅਤੇ ਡੁਸਕਾਰੇ ਭਰਦੀ ਰਹੀ ਗੁਰਬਖਸ਼ ਕੌਰ ਨੇ ਫੇਰ ਕਿਹਾ, “ਕੀ ਤੈਨੂੰ ਜਾਣ ਵਿੱਚ ਕੋਈ ਉਜ਼ਰ ਹੈ! ਰਤਾ ਮੇਰੇ ਭਰਾ ਅਤੇ ਉਸ ਦੀ ਇਸਤ੍ਰੀ ਵਲ ਤਾਂ ਧਿਆਨ ਕਰ।" ਸੁਰੱਸਤੀ ਨੇ ਅਥਰੂ ਪੂੰਝ ਕੇ ਕੁਝ ਚਿਰ ਸੋਚ ਕੇ ਕਿਹਾ 'ਹੱਛਾ! ਮੈਂ ਚਲਾਂਗੀ। ਇਹ ਕਹਿਣ ਦੇ ਨਾਲ ਹੀ ਇਕ ਵਡਾ ਸਾਰਾ ਨੰਢਾ ਹਾਉਕਾ ਉਸ ਦੇ ਮੂੰਹੋਂ ਨਿਕਲਿਆ। ਇਹ ਪ੍ਰਵਾਨਗੀ ਗੁਰਬਖਸ਼ ਕੌਰ ਜਾਣਦੀ ਸੀ ਕਿ ਕੀ ਅਰਥ ਰਖਦੀ ਹੈ, ਗੁਰਬਖਸ਼ ਕੌਰ ਚੰਗੀ ਤਰ੍ਹਾਂ ਜਾਣ ਗਈ ਕਿ ਸੁਰੱਸਤੀ ਨੇ ਆਪਣਾ ਸੁਖ, ਆਰਾਮ ਅਤੇ ਪ੍ਰੇਮ ਅਨੰਦ ਸੁੰਦਰ ਸਿੰਘ ਅਤੇ ਉਸ ਦੀ ਵਹੁਟੀ ਦੇ ਸੁਖ ਆਰਾਮ ਉਤੋਂ ਵਾਰਨੇ ਕਰ ਦਿਤਾ ਹੈ ਤੇ ਉਨ੍ਹਾਂ ਦੇ ਅਰਾਮ ਲਈ ਆਪ ਦੁਖ ਭੋਗਣੇ ਪ੍ਰਵਾਨ ਕਰਦੀ ਹੈ।