ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੦)


ਕੁਝ ਪਲ ਦੋਹਾਂ ਦੇ ਮੂੰਹ ਇਸ ਪ੍ਰਕਾਰ ਬੰਦ ਰਹੇ ਮਾਨੋ ਜੰਦਰੇ ਵੱਜ ਗਏ, ਅੰਤ ਸੁੰਦਰ ਸਿੰਘ ਬੋਲਿਆ ਸੁਰੱਸਤੀ! ਕੀ ਕੱਲ੍ਹ ਲਾਹੌਰ ਤੁਰ ਜਾਏਂਗੀ? ਕੀ ਤੂੰ ਆਪਣੀ ਮਰਜ਼ੀ ਨਾਲ ਜਾਂਦੀ ਹੈਂ? ਆਪਣੀ ਮਰਜ਼ੀ ਨਾਲ, ਹਾਂ ਹਾਂ ਆਪਣੀ ਮਰਜ਼ੀ ਨਾਲ? ਸ਼ੋਕ! ਸ਼ੋਕ! (ਸੁਰੱਸਤੀ ਨੇ ਅੱਖਾਂ ਪੂੰਝ ਲਈਆਂ, ਪਰ ਕੁਝ ਉਤਰ ਨਾ ਦਿਤਾ) ਸੁਰੱਸਤੀ! ਤੂੰ ਰੋਂਦੀ ਕਿਉਂ ਹੈਂ। ਸੁਣ, ਮੈਂ ਬੜੀ ਮੁਸ਼ਕਲ ਨਾਲ ਇਹ ਦਿਨ ਕਟੇ ਹਨ, ਮੈਂ ਇਸ ਨਾਲੋਂ ਵਧ ਸਹਿਨ ਸ਼ਕਤੀ ਨਹੀਂ ਰਖਦਾ, ਮੈਂ ਨਹੀਂ ਕਹਿ ਸਕਦਾ ਕਿ ਮੈਂ ਹੁਣ ਤਕ ਕਿਸ ਤਰ੍ਹਾਂ ਜੀਉਂਦਾ ਰਿਹਾ! ਭਾਵੇਂ ਮੈਂ ਆਪਣੇ ਮਨ ਨੂੰ ਜਿਤਣ ਦੀ ਬਥੇਰੀ ਵਾਹ ਲਾਈ ਹੈ; ਪਰ ਫੇਰ ਵੀ ਵੇਖ! ਮੇਰੀ ਕੀ ਦਸ਼ਾ ਹੋ ਰਹੀ ਹੈ। ਮੈਂ ਸ਼ਰਾਬੀ ਹੋ ਗਿਆ ਹਾਂ, ਮੇਰੇ ਪਾਸੋਂ ਹੋਰ ਸਹਾਰਾ ਨਹੀਂ ਹੋ ਸਕਦਾ। ਸੁਣ ਸੁਰੱਸਤੀ! ਹੁਣ ਵਿਧਵਾ ਵਿਆਹ ਪ੍ਰਚਲਤ ਹੋ ਗਿਆ ਹੈ, ਜੇ ਤੂੰ ਚਾਹੇਂ ਤਾਂ ਤੇਰੇ ਨਾਲ ਵਿਆਹ ਕਰ ਲਵਾਂ।

ਸੁਰੱਸਤੀ-ਨਹੀਂ।
ਸੁੰਦਰ ਸਿੰਘ-ਕਿਉਂ ਸੁਰੱਸਤੀ, ਕੀ ਤੂੰ ਵਿਧਵਾ ਵਿਆਹ ਨੂੰ ਬੁਰਾ ਸਮਝਦੀ ਹੈਂ?
ਸੁਰੱਸਤੀ-ਨਹੀਂ।
ਸੁੰਦਰ ਸਿੰਘ-ਤਾਂ ਫੇਰ ਨਾਂਹ ਕਿਉਂ ਕਰਦੀ ਹੈਂ? ਹਾਂ, ਹਾਂ ਕਹੁ ਤੂੰ ਮੇਰੀ ਇਸਤਰੀ ਬਣੇਂਗੀ ਯਾ ਨਹੀਂ। ਤੂੰ ਮੈਨੂੰ ਪਿਆਰ ਕਰੇਂਗੀ ਯਾ ਨਹੀਂ?
ਸੁਰੱਸਤੀ-ਨਹੀਂ।
ਹੁਣ ਸੁੰਦਰ ਸਿੰਘ ਮਿੰਨਤਾਂ ਤੇ ਉਤਰਿਆ, ਪਰ ਸੁਰੱਸਤੀ