ਪੰਨਾ:ਵਹੁਟੀਆਂ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੩)

ਕੇ ਤੁਸੀਂ ਅਚੰਭਿਤ ਨਾ ਹੋ ਗਏ?

ਗੋਪਾਲ ਸਿੰਘ-ਮੈਂ ਤੁਹਾਨੂੰ ਓਸ ਭੈੜੇ ਵੇਸ ਵਿਚ ਨਹੀਂ ਵੇਖਿਆ ਸੀ, ਨਹੀਂ ਤਾਂ ਜ਼ਰੂਰ ਸੋਟੇ ਦਾ ਸੁਆਦ ਚਖਾਉਂਦਾ (ਅਰਜਨ ਸਿੰਘ ਦੇ ਹਥੋਂ ਗਲਾਸ ਖੋਹ ਕੇ) ਜਦ ਤਕ ਤੁਸੀਂ ਹੋਸ਼ ਵਿਚ ਹੋ ਮੇਰੀ ਗਲ ਸੁਣ ਲਵੋ, ਪਿਛੋਂ ਬਦਮਸਤ ਹੋ ਜਾਣਾ।

ਅਰਜਨ ਸਿੰਘ-ਕਿਉਂ ਭਰਾ ਜੀ! ਕੀ ਕਹਿੰਦੇ ਹੋ? ਤੁਸੀਂ ਅਜ ਗੁਸੇ ਵਿਚ ਕਿਉਂ ਭਰੇ ਹੋਏ ਹੋ? ਮਲੂਮ ਹੁੰਦਾ ਹੈ ਕਿ ਨਿਹਾਲ ਕੌਰ ਦੀ ਹਵਾ ਤੁਹਾਨੂੰ ਵੀ ਲਗ ਗਈ ਹੈ।

ਗੋਪਾਲ ਸਿੰਘ-ਤੁਸੀ ਇਸ ਵੈਸ਼ਨੋ ਦੇ ਵੇਸ ਵਿਚ ਕਿਸ ਦਾ ਧਰਮ ਛੀਨ ਕਰਨ ਦਾ ਯਤਨ ਕਰ ਰਹੇ ਹੋ?

ਅਰਜਨ ਸਿੰਘ-ਕੀ ਤੁਹਾਨੂੰ ਪਤਾ ਨਹੀਂ ਪ੍ਰਤਾਪ ਸਿੰਘ ਨੇ ਇਕ ਪਰੀ ਵਿਆਹੀ ਸੀ, ਉਹ ਪਰੀ ਹੁਣ ਰੰਡੀ ਹੈ ਅਤੇ ਸੁੰਦਰ ਸਿੰਘ ਦੇ ਘਰ ਰਹਿੰਦੀ ਹੈ, ਮੈਂ ਓਸ ਦਾ ਦਰਸ਼ਨ ਕਰਨ ਗਿਆ ਸਾਂ।

ਗੋਪਾਲ ਸਿੰਘ-ਕੀ ਕੁਕਰਮਾਂ ਤੋਂ ਤੁਹਾਡਾ ਦਿਲ ਅਜੇ ਰੱਜਿਆ ਨਹੀਂ? ਕੀ ਤੁਸੀਂ ਇਕ ਅਨਾਥ ਅਤੇ ਪਤੀ ਹੀਣ ਇਸਤ੍ਰੀ ਦਾ ਧਰਮ ਛੀਨ ਕਰਨ ਦੇ ਆਹਰ ਵਿਚ ਹੋ? ਦੇਖੋ ਅਰਜਨ ਸਿੰਘ! ਤੁਸੀਂ ਹੁਣ ਇੰਨੇ ਪਾਪੀ, ਬੇਤਰਸ ਅਤੇ ਡਰਾਉਣੇ ਹੋ ਗਏ ਹੋ ਕਿ ਮੈਂ ਹੁਣ ਤੁਹਾਡੇ ਨਾਲ ਬਹੁਤਾ ਮੇਲ ਮਿਲਪ ਨਹੀਂ ਰੱਖ ਸਕਦਾ।

ਅਰਜਨ ਸਿੰਘ-ਪਿਆਰੇ ਮਿੱਤਰ! ਮੇਰੇ ਉਤੇ ਗੁਸੇ ਨਾ ਹੋਵੋ, ਮੇਰਾ ਦਿਲ ਮੇਰੇ ਕਾਬੂ ਵਿਚ ਨਹੀਂ ਹੈ। ਮੈਂ ਹਰੇਕ ਚੀਜ਼ ਛੱਡ ਸਕਦਾ ਹਾਂ, ਪਰ ਉਸ ਇਸਤਰੀ ਨੂੰ ਪ੍ਰਾਪਤ ਕਰਨ ਦੇ