ਪੰਨਾ:ਵਹੁਟੀਆਂ.pdf/7

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੧)

ਮਾਂ-(ਏਸ ਉਤਰ ਤੋਂ ਉਦਾਸ ਹੋ ਕੇ) ਚੰਗਾ ਧੀਏ! ਤੂੰ ਆਪਣੀ ਮਰਜ਼ੀ ਉਤੇ ਚਲ, ਤੇਰੇ ਵਾਸਤੇ ਚੰਗਾ ਸੀ ਕਿ ਤੂੰ ਮੇਰੇ ਨਾਲ ਚਲੀ ਚਲਦੀਓਂ ਕੋਈ ਦਿਨ ਆਵੇਗਾ ਕਿ ਤੂੰ ਇਨ੍ਹਾਂ ਤਾਰਿਆਂ ਵਲ ਵੇਖ ਵੇਖ ਕੇ ਉਥੇ ਜਾਣ ਲਈ ਢਾਈਂਂ ਮਾਰ ਮਾਰ ਕੇ ਰੋਵੇਂਗੀ। ਹਛਾ! ਮੈਂ ਇਕ ਵਾਰੀ ਫੇਰ ਤੇਰੇ ਪਾਸ ਆਵਾਂਗੀ ਪਰ ਉਦੋਂ ਜਦੋਂ ਕਿ ਤੂੰ ਦੁਨੀਆਂ ਦੇ ਦੁਖਾਂ ਤੋਂ ਤੰਗ ਆਕੇ ਮੈਨੂੰ ਯਾਦ ਕਰੇਂਗੀ। ਹੁਣ ਤੂੰ ਅਕਾਸ਼ ਵਲ ਤਕ ਤੇ ਮੇਰੀ ਉਂਗਲ ਦੀ ਸੇਧ ਉਤੇ ਨਜ਼ਰ ਟਿਕਾ, ਮੈਂ ਤੈਨੂੰ ਦੋ ਸੂਰਤਾਂ ਦਿਖਾਉਂਦੀ ਹਾਂ, ਜੋ ਇਸ ਸੰਸਾਰ ਉੱਤੇ ਤੈਨੂੰ ਦੁਖ ਦੇਣ ਵਾਲੀਆਂ ਹਨ, ਜੇ ਕਦੀ ਤੂੰ ਇਨ੍ਹਾਂ ਸੂਰਤਾਂ ਨੂੰ ਵੇਖੇਂ ਤਾਂ ਇਹਨਾਂ ਨੂੰ ਵਿਹੁਲੇ ਸਪ ਸਮਝ ਕੇ ਨਸ ਜਾਵੀਂ ਅਤੇ ਕਦੇ ਵੀ ਇਹਨਾਂ ਦੀ ਸੰਗਤ ਨਾ ਕਰੀਂ।
ਇਹ ਕਹਿਕੇ ਉਸ ਦੇਵੀ ਨੇ ਅਕਾਸ਼ ਵਲ ਉਂਗਲ ਕੀਤੀ, ਸੁਰੱਸਤੀ ਨੇ ਜਦ ਤਕਿਆ ਤਾਂ ਉਸ ਨੂੰ ਇਕ ਆਦਮੀ ਦੀ ਸੂਰਤ ਨਜ਼ਰ ਆਈ, ਜੋ ਬਹੁਤ ਹੀ ਸੁੰਦਰ ਸੀ, ਉਸ ਦਾ ਉਚਾ ਅਤੇ ਚੌੜਾ ਮੱਥਾ, ਓਸ ਦਾ ਭੋਲਾ ਭਾਲਾ ਚੇਹਰਾ, ਪਰੇਮ ਮੂਰਤ ਅੱਖਾਂ, ਰਾਜ ਹੰਸ ਵਰਗੀ ਸੋਹਣੀ ਗਿਚੀ ਅਤੇ ਹੋਰ ਗਲਾਂ ਜੋ ਭਲੇ ਤੋਂ ਭਲੇ ਆਦਮੀ ਵਿਚ ਹੋਣੀਆਂ ਜ਼ਰੂਰੀ ਹਨ ਦੇਖ ਕੇ ਕਦੀ ਵੀ ਨਿਸਚਾ ਨਹੀਂ ਹੁੰਦਾ ਸੀ ਕਿ ਇਹ ਭੋਲੀ ਸੂਰਤ ਪਾਸੋਂ ਕਿਸੇ ਤਰ੍ਹਾਂ ਦਾ ਦੁਖ ਪਹੁੰਚਣ ਦੀ ਆਸ ਹੋ ਸਕਦੀ ਹੈ। ਪਰ ਸੁਰੱਸਤੀ ਦੀ ਮਾਂ ਨੇ ਕਿਹਾ 'ਬਚੀ। ਏਸ ਸੁੰਦਰ ਸੂਰਤ ਨੂੰ ਕਦੇ ਨਾ ਭੁਲੀਂ, ਇਹ ਬੇਸ਼ਕ ਸਖੀ ਅਤੇ ਤਰਸਵਾਨ ਹੈ ਪਰ ਏਹੋ ਤੇਰੀ ਬਦਨਾਮੀ ਅਤੇ ਮੌਤ ਦਾ ਕਾਰਨ ਬਣੇਗਾ, ਇਸ ਦੀ ਭੋਲੀ ਸੂਰਤ ਵਲ ਨਾ ਜਾਵੀਂ, ਸਗੋਂ ਇਸ ਨੂੰ ਕਰੁੰਡੀਆ ਸੱਪ