( ੮੦)
ਦੇ ਸਾਹਮਣੇ ਇਕ ਕੰਧ ਨਾਲ ਢਾਸਣਾ ਲਾਕੇ ਖਲੋ ਗਈ ਅਤੇ ਪਰਵਾਨਿਆਂ ਦੀ ਅਰ ਆਪਣੀ ਦਸ਼ਾ ਦਾ ਟਾਕਰਾ ਕਰ ਕੇ ਅੱਥਰੂ ਵਹਾਉਣ ਲਗੀ। ਬਦਲ ਅਕਾਸ਼ ਉਤੇ ਘੁਮ ਰਹੇ ਸਨ ਅਤੇ ਕਦੀ ਕਦੀ ਕੋਈ ਤਾਰਾ ਵੀ ਨਜ਼ਰ ਆ ਜਾਂਦਾ ਸੀ। ਮਕਾਨ ਦੇ ਬਾਹਰ ਬੋਹੜ ਦੇ ਵਡੇ ਵਡੇ ਦਰੱਖਤ ਰਾਤ ਦੇ ਭੂਤਾਂ ਵਾਂਗ ਦਿਖਾਈ ਦੇਂਦੇ ਸਨ ਹਵਾ ਦੇ ਬੁਲਿਆਂ ਨਾਲ ਉਹ ਦਿਓ ਹੌਲੀ ਹੌਲੀ ਅਵਾਜ਼ ਕਢਦੇ ਸਨ ਮਾਨੋਂ ਰਾਤ ਦੇ ਹਨੇਰੇ ਦੇ ਡਰ ਨਾਲ ਆਪੋ ਵਿਚ ਹੌਲੀ ਹੌਲੀ ਗੱਲਾਂ ਕਰ ਰਹੇ ਹਨ। ਹਵਾ ਨਾਲ ਤਾਕੀਆਂ ਦੇ ਬੂਹੇ ਖੜਕਦੇ ਕਦੀ ਕੋਈ ਕੁਤਾ ਕਿਸੇ ਜਨੌਰ ਉਤੇ ਹੱਲਾ ਕਰਦਾ ਜਾਂ ਕੋਈ ਫਲ ਕਿਸੇ ਬਿਰਛ ਨਾਲੋਂ ਟੁਟ ਕੇ ਡਿਗਦਾ ਤਾਂ ਉਸ ਦੀ ਅਵਾਜ਼ ਨਾਲ ਸੁਰੱਸਤੀ ਦਾ ਕਲੇਜਾ ਕੰਬ ਉਠਦਾ। ਸੁਰੱਸਤੀ ਭਿਆਨਕ ਰਾਤ ਦੀਆਂ ਇਹ ਖੇਡਾਂ ਚੁਪ ਚਾਪ ਦੇਖ ਰਹੀ ਸੀ ਕਿ ਅਚਨਚੇਤ ਉਸ ਕਮਰੇ ਦੇ ਸ਼ੀਸ਼ੇ ਦਾ ਬੂਹਾ ਹੌਲੀ ਜੇਹੀ ਖੁਲਿਆ ਤੇ ਅੰਦਰੋਂ ਇਕ ਆਦਮੀ ਦੀ ਸੂਰਤ ਨਿਕਲਦੀ ਦਿੱਸੀ ਇਹ ਸੂਰਤ ਕੌਣ ਸੀ? ਸੁੰਦਰ ਸਿੰਘ! ਹਾਇ ਸੁੰਦਰ ਸਿੰਘ ਜੇ ਤੈਨੂੰ ਪਤਾ ਲਗ ਜਾਵੇ ਕਿ ਸੁਰੱਸਤੀ ਇਸ ਵੇਲੇ ਤੇਰੇ ਸਾਹਮਣੇ ਦੀ ਕੰਧ ਨਾਲ ਹੀ ਲਗੀ ਖੜੀ ਹੈ ਤਾਂ ਫੇਰ ਕੀ ਹੋਵੇ? ਜੇ ਤੈਨੂੰ ਬਾਹਰ ਨਿਕਲਦਿਆਂ ਵੇਖ ਕੇ ਉਸ ਦੇ ਮੂੰਹੋਂ ਕੋਈ ਚੀਕ ਨਿਕਲ ਜਾਵੇ? ਕੀ ਤੈਨੂੰ ਨਹੀਂ ਪਤਾ ਕਿ ਤੇਰੇ ਚਲੇ ਜਾਣ ਨਾਲ ਸੁਰੱਸਤੀ ਦੀਆਂ ਸਭ ਆਸਾਂ ਉਮੈਦਾਂ ਅਤੇ ਖੁਸ਼ੀਆਂ ਜਾਂਦੀਆਂ ਰਹਿਣਗੀਆਂ? ਸੰਦਰ ਸਿੰਘ! ਜਾਹ ਜਾ ਕੇ ਸੌਂ ਰਹੋ, ਸੁਰੱਸਤੀ ਦੀ ਜਾਨ ਇਸ ਵੇਲੇ ਤੜਫ ਰਹੀ ਹੈ, ਉਸਨੂੰ ਮਰਨ ਦੇਹ ਉਹ ਤੈਨੂੰ ਕਿਸੇ ਤਰ੍ਹਾਂ ਦੇ ਦੁਖਾਂ ਵਿਚ