ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੧)

ਦੇਖਣ ਨਾਲੋਂ ਆਪਣਾ ਮਰ ਜਾਣਾ ਪ੍ਰਸੰਨਤਾ ਪੂਰਬਕ ਮਨਜ਼ੂਰ ਕਰ ਸਕਦੀ ਹੈ। ਸੰਦਰ ਸਿੰਘ ਵੇਖਦਿਆਂ ਵੇਖਦਿਆਂ ਅੱਖਾਂ ਤੋਂ ਓਹਲੇ ਹੋ ਗਿਆ ਸੁਰੱਸਤੀ ਰੋ ਕੇ ਉਠੀ ਅਤੇ ਜਿਸ ਰਸਤਿਓਂ ਆਈ ਸੀ ਓਸੇ ਰਸਤਿਓਂ ਮੁੜ ਗਈ। ਸੁਰੱਸਤੀ ਪਾਸੋਂ ਦੇਓ ਸੂਰਤ ਦਰਖਤ ਪੁਛ ਰਹੇ ਸਨ ਕਿਧਰ ਜਾਏਂਂਗੀ? ਕੰਧਾਂ ਪੁਛਦੀਆਂ ਹਨ 'ਕਿਥੇ ਚਲੀ ਹੈਂਂ?' ਉੱਲੂ ਅਤੇ ਹੋਰ ਪੰਛੀ ਭੀ ਇਹੋ ਸਵਾਲ ਕਰਦੇ ਹਨ। ਪਰ ਉਹ ਕਿਸੇ ਦੀ ਗੱਲ ਦਾ ਕੀ ਜਵਾਬ ਦੇਵੇ ਜਦ ਕਿ ਉਹ ਆਪ ਹੀ ਨਹੀਂ ਜਾਣਦੀ ਕਿ ਕਿਧਰ ਜਾ ਰਹੀ ਹੈ? ਨਾਮੁਰਾਦ ਸੁਰੱਸਤੀ ਨੇ ਇਕ ਵਾਰੀ ਫੇਰ ਉਸੇ ਬਾਰੀ ਵਲ ਦੇਖਿਆ ਪਰ ਹਨੇਰੇ ਤੋਂ ਬਿਨਾਂ ਕੁਝ ਨ ਦਿਸਿਆ ਹਾਇ! ਪ੍ਰੀਤਮ ਕੌਰ ਵੇਖ ਤੂੰ ਕਿੰਨਾ ਕਹਿਰ ਕੀਤਾ ਹੈ। ਇਸ ਵੇਲੇ ਆ ਕੇ ਵੇਖ ਤੂੰ ਕਿੰਨਾ ਜ਼ੁਲਮ ਕਮਾਇਆ ਹੈ। ਪ੍ਰੀਤਮ ਕੌਰ ਆ ਅਤੇ ਇਕ ਅਨਾਥ ਨੂੰ ਘਰ ਵਾਪਸ ਲੈ ਆ। ਸੁਰੱਸਤੀ ਬਰਾਬਰ ਤੁਰੀ ਗਈ, ਬਦਲਾਂ ਨੇ ਏਕਾ ਕਰ ਲਿਆ ਹਨੇਰੇ ਘੁਪ ਘੇਰਾ ਛਾ ਗਿਆ ਬਦਲ ਗੱਜਣ ਲੱਗ ਪਏ ਅਤੇ ਬਿਜਲੀ ਚਮਕਣ ਲਗ ਪਈ, ਪਰ ਸੁਰੱਸਤੀ ਅਜੇ ਵੀ ਤੁਰੀ ਜਾਂਦੀ ਹੈ। ਅੰਤ ਮੀਂਹ ਲਹਿ ਪਿਆ। ਸੁਰੱਸਤੀ ਦੇ ਗਲ ਇਕ ਪੁਸ਼ਾਕ ਤੋਂ ਬਿਨਾਂ ਹੋਰ ਕੋਈ ਕਪੜਾ ਨਹੀਂ। ਬਿਜਲੀ ਦੀ ਚਮਕ ਵਿਚ ਸੁਰੱਸਤੀ ਨੇ ਇਕ ਕੁਲੀ ਦੇਖੀ ਜਿਸ ਦੇ ਬੂਹੇ ਅਗੇ ਇਕ ਛੱਪਰ ਲਗਾ ਹੋਇਆ ਸੀ। ਸੁਰੱਸਤੀ ਇਸ ਛੱਪਰ ਦੇ ਹੇਠਾਂ ਕੰਧ ਦੇ ਨਾਲ ਲਗ ਕੇ ਬੈਠ ਗਈ। ਘਰ ਦੇ ਅੰਦਰ ਸੁਰੱਸਤੀ ਦੇ ਪੈਰ ਦਾ ਖੜਾਕ ਪਹੁੰਚਿਆ ਪਰ ਘਰ ਵਾਲਿਆਂ ਨੇ ਹਵਾ ਦਾ ਖੜਾਕ ਸਮਝਿਆ। ਥੋੜੇ ਚਿਰ ਪਿਛੋਂ ਕੁਤਾ ਭੌਕਿਆਂ ਤਾਂ ਘਰ ਦੇ