ਪੰਨਾ:ਵਹੁਟੀਆਂ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੫)

ਮੈਂ ਵੀ ਇਕ ਕੰਮ ਤੇਰੇ ਸਪੁਰਦ ਕਰਦਾ ਹਾਂ ਅਤੇ ਬਹੁਤ ਸਾਰੇ ਇਨਾਮ ਦਾ ਇਕਰਾਰ ਕਰਦਾ ਹਾਂ।
ਇਹ ਕਹਿ ਕੇ ਅਰਜਨ ਸਿੰਘ ਨੇ ਆਪਣਾ ਕੰਮ ਦਸਿਆ ਅਤੇ ਇਨਾਮ ਵੀ ਪਰਗਟ ਕਰ ਦਿੱਤਾ, ਇਹ ਸਾਰੀ ਗੱਲ ਬਾਤ ਸੁਣ ਕੇ ਗੁਰਦੇਈ ਲੋਹੀ ਲਾਖੀ ਹੋ ਗਈ ਅਤੇ ਕਹਿਣ ਲੱਗੀ 'ਸਰਦਾਰ ਜੀ' ਤੁਸਾਂ ਮੈਨੂੰ ਗੋਲੀ ਸਮਝ ਕੇ ਅਜਿਹਾ ਨਿਰਾਦਰ ਕੀਤਾ ਹੋਰ ਸੁਖ! ਮੇਰਾ ਕੰਮ ਉਤਰ ਦੇਣਾ ਨਹੀਂ ਹੈ, ਮੈਂ ਆਪਣੇ ਮਾਲਕ ਨੂੰ ਸਾਰੀ ਗੱਲ ਕਹਿ ਦਿਆਂਗੀ ਅਤੇ ਉਹ ਆਪ ਹੀ ਯੋਗ ਉਤਰ ਤੁਹਾਨੂੰ ਭੇਜ ਦੇਵੇਗਾ।'
ਇਹ ਕਹਿੰਦਿਆਂ ਹੀ ਗੁਰਦੇਈ ਉਠ ਕੇ ਤੁਰਦੀ ਹੋਈ। ਅਰਜਨ ਸਿੰਘ ਹੈਰਾਨ ਖੜਾ ਰਹਿ ਗਿਆ ਪਰ ਉਸੇ ਵੇਲੇ ਬਰਾਂਡੀ ਦੇ ਦੋ ਗਲਾਸ ਚੜ੍ਹਾ ਲਏ ਅਤੇ ਬੇਸੁਰਤ ਹੋ ਗਿਆ।