ਪੰਨਾ:ਵਹੁਟੀਆਂ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੬)

ਕਾਂਡ

ਸੇਵੇਰੇ ਉਠ ਕੇ ਗਰਦੇਈ ਆਪਣੇ ਕੰਮ ਤੇ ਚਲੀ ਗਈ। ਦੇ ਦਿਨ ਗੁਜ਼ਰੇ, ਦੋ ਦਿਨਾਂ ਤੋਂ ਸੁੰਦਰ ਸਿੰਘ ਦੇ ਸਾਰੇ ਘਰ ਵਿਚ ਅਜਬ ਘਬਰਾਹਟ ਫੈਲੀ ਹੋਈ ਸੀ, ਜਿਸ ਦਾ ਕਾਰਨ ਸੁਰੱੱਦਤੀ ਦਾ ਗੁਮ ਹੋ ਜਾਣਾ ਸੀ। ਘਰ ਦੇ ਸਾਰੇ ਲੋਕ ਜਾਣਦੇ ਸਨ ਉਹ ਗੁਸੇ ਦੀ ਮਾਰੀ ਕਿਤੇ ਨਿਕਲ ਗਈ ਹੈ। ਆਲੇ ਦੁਆਲੇ ਦੇ ਲੋਕ ਵੀ ਇਹੋ ਜਾਣਦੇ ਸਨ। ਸੁੰਦਰ ਸਿੰਘ ਨੇ ਵੀ ਸੁਣਿਆ ਪਰ ਉਸ ਨੂੰ ਇਹ ਪਤਾ ਨਾ ਲੱਗ ਸਕਿਆ ਕਿ ਸੁਰੱਸਤੀ ਦੇ ਗੁਸੇ ਦਾ ਕਾਰਨ ਕੀ ਸੀ? ਅਤੇ ਉਹ ਇਹ ਸਮਝਦਾ ਸੀ ਕਿ ਸੁਰੱਸਤੀ ਮੇਰੇ ਮੂੰਹੋਂ ਪਰੇਮ ਦੀ ਗੱਲ ਸੁਣ ਕੇ ਇਥੇ ਰਹਿਣਾ ਪਸੰਦ ਨਾ ਕਰ ਕੇ ਕਿਤੇ ਚਲੀ ਗਈ ਹੈ ਪਰ ਫੇਰ ਸੋਚਦਾ ਕਿ ਉਹ ਗੁਰਬਖਸ਼ ਕੌਰ ਦੇ ਨਾਲ ਕਿਉਂ ਨਾ ਚਲੀ ਗਈ? ਸੁੰਦਰ ਸਿੰਘ ਦੇ ਮੂੰਹ ਤੇ ਗਮਾਂ ਅਤੇ ਫਿਕਰਾਂ ਦਾ ਡੇਰਾ ਲੱਗਿਆ ਹੋਇਆ ਸੀ। ਕੋਈ ਆਦਮੀ ਇਹਦੇ ਨੇੜੇ ਢੁਕਣ ਦਾ ਹੀਆ ਨਹੀਂ ਕਰ ਸਕਦਾ ਸੀ। ਉਸ ਨੂੰ ਪਤਾ ਨਹੀਂ ਸੀ ਕਿ ਸਾਰਾ ਕਸੂਰ ਤੇਰੀ ਹੀ ਅਰਧੰਗੀ ਦਾ ਹੈ, ਫੇਰ ਵੀ ਉਸ ਨੇ ਆਪਣੀ ਇਸਤਰੀ ਨਾਲ ਕੋਈ ਗੱਲ ਨਾ ਕੀਤੀ ਅਤੇ ਇਕ ਇਸਤਰੀ ਨੂੰ ਨੇੜੇ ਤੇੜੇ ਸੁਰੱਸਤੀ ਦੀ ਭਾਲ ਕਰਨ ਲਈ ਭੇਜਿਆ। ਪ੍ਰੀਤਮ ਕੌਰ ਨੂੰ ਸੁਰੱਸਤੀ ਦੇ ਚਲੇ ਜਾਣ ਦਾ ਬਹੁਤ ਖੇਦ ਹੋਇਆ ਖਾਸ ਕਰ ਕੇ ਉਸ ਵੇਲੇ ਜਦੋਂ ਕਿ ਗੁਰਬਖਸ਼ ਕੌਰ ਨੇ ਉਸ ਨੂੰ ਭਰੋਸਾ ਦਵਾਇਆ ਕਿ ਅਰਜਨ ਸਿੰਘ ਦਾ ਕਹਿਣਾ