( ੮੭)
ਇਤਬਾਰ ਯੋਗ ਨਹੀਂ। ਜੇ ਸੁਰੱਸਤੀ ਦਾ ਤਿੰਨ ਵਰਿਹਾਂ ਤੋ, ਅਰਜਨ ਸਿੰਘ ਨਾਲ ਕੋਈ ਸੰਬੰਧ ਹੁੰਦਾ ਤਾਂ ਇਹ ਪੜਦਾ ਜ਼ਰੂਰ ਪਾਟ ਜਾਂਦਾ। ਅਰਜਨ ਸਿੰਘ ਇਕ ਸ਼ਰਾਬੀ ਹੈ ਅਤੇ ਸ਼ਰਾਬ ਦੇ ਨਸ਼ੇ ਵਿੱਚ ਜੋ ਜੀ ਚਿਤ ਆਉਂਦਾ ਹੈ ਝੂਠ ਬਕ ਦੇਂਦਾ ਹੈ। ਇਹ ਸਾਰੀਆਂ ਗੱਲਾਂ ਸੁਣ ਕੇ ਪ੍ਰੀਤਮ ਕੌਰ ਹੋਰ ਵੀ ਬੇਚੈਨ ਹੋ ਗਈ ਤੇ ਇਸਦੇ ਬਿਨਾਂ ਉਸ ਨੂੰ ਆਪਣੇ ਪਤੀ ਦਾ ਮੱਥਾ ਵਿਗੜਿਆ ਵੇਖ ਕੇ ਹੋਰ ਵੀ ਦੁਖ ਹੋਇਆ। ਉਹ ਸੈਂਕੜੇ ਗਾਾਲਾਂ ਸੁਰੱਸਤੀ ਨੂੰ ਕੱਢਦੀ ਅਤੇ ਹਜ਼ਾਰ ਲਾਣਤਾਂ ਆਪਣੇ ਆਪ ਨੂੰ ਦੇਂਦੀ ਪਰ ਕੀ ਹੋ ਸਕਦਾ ਸੀ। ਉਸ ਨੇ ਕਈ ਆਦਮੀ ਸੁਰੱਸਤੀ ਦੀ ਭਾਲ ਲਈ ਭੇਜੇ। ਗੁਰਬਖ਼ਸ਼ ਕੌਰ ਨੇ ਵੀ ਲਾਹੌਰ ਜਾਣ ਦੀ ਸਲਾਹ ਬਦਲ ਦਿਤੀ। ਪ੍ਰੀਤਮ ਕੌਰ ਨੂੰ ਉਸ ਨੇ ਕੁਝ ਨਾ ਆਖਿਆ ਅਰ ਆਪਣੀ ਸੁਚੀ ਮਾਲਾ ਸਾਰੇ ਨੌਕਰਾਂ ਨੂੰ ਦਿਖਾ ਕੇ ਕਿਹਾ ਕਿ ਜੋ ਕੋਈ ਸੁਰੱਸਤੀ ਨੂੰ ਲਭ ਲਿਆਵੇਗਾ ਉਸ ਨੂੰ ਇਹ ਇਨਾਮ ਮਿਲੇਗਾ। ਗੁਰਦੇਈ ਇਹ ਸਭ ਕੁਝ ਦੇਖ ਰਹੀ ਸੀ ਪਰ ਉਸ ਜ਼ਬਾਨੋ ਇਕ ਗੱਲ ਦਾ ਕੱਢੀ। ਮਾਲਾ ਨੂੰ ਵੇਖਕੇ ਪਹਿਲਾਂ ਤਾਂ ਉਹਦੇ ਮੂੰਹ ਵਿਚ ਪਾਣੀ ਭਰ ਆਇਆ ਪਰ ਉਸ ਨੇ ਛੇਤੀ ਹੀ ਆਪਣੀ ਇਸ ਚਾਹ ਨੂੰ ਨੱਪ ਲਿਆ। ਰਾਤ ਵੇਲੇ ਕੰਮ ਤੋਂ ਵੇਹਲੀ ਹੋ ਕੇ ਉਹ ਸੁਰੱਸਤੀ ਪਾਸ ਗਈ, ਓਸ ਨੂੰ ਰੋਟੀ ਪਾਣੀ ਖੁਆਕੇ ਬਿਸਤਰਾ ਕੀਤਾ ਅਤੇ ਦੋਵੇਂ ਜਣੀਆਂ ਲੰਮੀਆਂ ਪੈ ਰਹੀਆਂ, ਪਰ ਨੀਂਦਰ ਦੋਹਾਂ ਵਿਚੋਂ ਇਕ ਦੇ ਨੇੜੇ ਵੀ ਨ ਆਈ। ਸੁਰੱਸਤੀ ਨੂੰ ਗਮਾਂ ਦੇ ਕਾਰਨ ਪਰ ਗੁਰਦੇਈ ਨੂੰ ਖੁਸ਼ੀ ਅਤੇ ਘਬਰਾ ਕਾਰਨ ਨੀਂਦਰ ਨਾ ਪਈ। ਗੁਰਦੇਈ ਦੇ ਦਿਲ ਵਿਚ ਕਈ ਖਿਆਲ ਆਏ ਪਰ ਉਸ ਨੇ ਆਪਣੇ