ਪੰਨਾ:ਵਹੁਟੀਆਂ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੮)

ਦਿਲ ਦਾ ਭਾਵ ਕਿਸੇ ਉਤੇ ਵੀ ਪ੍ਰਗਟ ਨਾ ਹੋਣ ਦਿਤਾ।
ਲੋਕ ਕਹਿੰਦੇ ਹਨ, ਕਿ ਸਾਰੇ ਪਾਪ ਪਾਪੀਆਂ ਪਾਸੋਂ ਹੀ ਹੁੰਦੇ ਹਨ, ਪਰ ਪਾਪੀ ਕਹਿੰਦਾ ਹੈ ਕਿ ਮੈਂ ਭਲਾ ਹੁੰਦਾ ਜੇਕਰ ਲੋਕ ਮੈਨੂੰ ਪਾਪੀ ਨਾ ਬਣਾ ਦੇਂਦੇ। ਮੈਂ ਦੂਜਿਆਂ ਦੇ ਕਾਰਨ ਪਾਪੀ ਹੋ ਗਿਆ ਹਾਂ, ਕਈ ਲੋਕ ਕਹਿੰਦੇ ਹਨ ਕਿ ਪਾਂਜਾ ਸਾਤਾ ਕਿਉਂ ਨਹੀਂ? ਪਾਂਜਾ ਕਹਿੰਦਾ ਹੈ ਕਿ ਕਿਹਾ ਚੰਗਾ ਹੁੰਦਾ ਜੇ ਮੈਂ ਸਾਤਾ ਹੁੰਦਾ। ਪਰ ਹੁਣ ਮੇਰੇ ਵਿਚ ਦੋ ਪੈਣ ਤਾਂ ਸਾਤਾ ਬਣਦਾ ਹਾਂ, ਜੇਕਰ ਰੱਬ ਪਹਿਲਾਂ ਹੀ ਮੇਰੇ ਵਿਚ ਦੋ ਹੋਰ ਪਾ ਦੇਂਦਾ ਤਾਂ ਮੈਂ ਵੀ ਸਾਡਾ ਹੀ ਹੁੰਦਾ। ਇਹੋ ਖਿਆਲ ਗੁਰਦੇਈ ਦਾ ਸੀ।
ਗੁਰਦੇਈ ਆਪਣੇ ਦਿਲ ਵਿਚ ਸੋਚਦੀ ਸੀ ਕਿ "ਹੁਣ ਮੈਂ ਕੀ ਕਰਾਂ? ਜਦ ਵਾਹਿਗੁਰੂ ਨੇ ਮੈਨੂੰ ਅਮੋਲਕ ਸਮਾਂ ਦਿਤਾ ਹੈ ਤਾਂ ਮੈਂ ਕਿਉਂ ਏਸ ਨੂੰ ਹਥੋਂ ਗੁਆਵਾਂ? ਜੇ ਮੈਂ ਸੁਰੱਸਤੀ ਨੂੰ ਗੁਰਬਖਸ਼ ਕੌਰ ਦੇ ਹਵਾਲੇ ਕਰ ਦਿਆਂ ਤਾਂ ਉਹ ਮੈਨੂੰ ਮਾਲਾ ਦੇਵੇਗੀ, ਪੀਤਮ ਕੌਰ ਵੀ ਜ਼ਰੂਰ ਬਹੁਤ ਕੁਝ ਦੇਵੇਗੀ ਅਤੇ ਸਰਦਾਰ ਪਾਸੋਂ ਵੀ ਮੈਂ ਕਦ ਇਨਾਮ ਛੱਡਣ ਲੱਗੀ ਹਾਂ ਅਤੇ ਜੇ ਸੁਰੱਸਤੀ ਨੂੰ ਮੈਂ ਅਰਜਨ ਸਿੰਘ ਦੇ ਹਵਾਲੇ ਕਰ ਦਿਆ ਤਾਂ ਓਹ ਇਕਦਮ ਮੈਨੂੰ ਬਹੁਤ ਸਾਰਾ ਰੁਪਿਆ ਦੇਵੇਗਾ। ਪਰ ਮੈਂ ਅਜੇਹਾ ਨਹੀਂ ਕਰ ਸਕਦੀ, ਕਿਉਂਕਿ ਅਰਜਨ ਸਿੰਘ ਸੁਰੱਸਤੀ ਨੂੰ ਹੱਦ ਤੋਂ ਵਧ ਪ੍ਰੇਮ ਕਰਦਾ।
ਜੇ ਮੈਨੂੰ ਚੰਗਾ ਖਾਣ ਨੂੰ ਮਿਲੇ, ਕਪੜੇ ਚੰਗੇ ਮਿਲਣ ਅਤੇ ਸਰਦਾਰਨੀਆਂ ਵਾਂਗ ਰਹਾਂ ਤਾਂ ਕੀ ਵਜਾ ਹੈ ਕਿ ਮੈਂ ਸੁਰੱਸਤੀ ਵਰਗੀ ਸੁੰਦਰ ਨਾ ਹੋ ਸਕਾਂ? ਸੁਰੱਸਤੀ ਵਰਗੀ ਸਿੱਧੀ ਸਾਦੀ ਅਤੇ ਭੋਲੀ ਇਸਤਰੀ ਅਰਜਨ ਸਿੰਘ ਦੇ ਸੁਭਾ ਨਾਲ