ਪੰਨਾ:ਵਹੁਟੀਆਂ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੯੩)

ਉਸ ਨੇ ਇਸ ਉਤਰ ਦਾ ਹੀ ਝਗੜਾ ਬਣਾ ਲਿਆ।
ਗੁਰਦੇਈ-ਕਿਉਂ ਨੀ ਤੂੰ ਮੈਨੂੰ ਗਾਲ੍ਹਾਂ ਕਿਉਂ ਕੱਢਦੀ ਹੈਂਂ?
ਨੰਦ ਕੌਰ-(ਹੈਰਾਨ ਹੋ ਕੇ) ਮੈਂ ਗਾਲ਼੍ਹ ਕਦੋਂ ਕੱਢੀ ਹੈ?
ਗੁਰਦੇਈ -ਕੀ ਤੂੰ ਗਾਲਾਂ ਨਹੀਂ ਕੱਢੀਆਂ? ਤੂੰ ਕਿਉਂ ਮੇਰੀ ਬੀਮਾਰੀ ਦਾ ਜ਼ਿਕਰ ਕੀਤਾ? ਕੀ ਮੈਂ ਮਰਨ ਵਾਲੀ ਹਾਂ? ਤੂੰੰ ਇਹ ਜਤਾਨਾ ਚਾਹੁੰਦੀ ਹੈ ਕਿ ਤੂੰ ਮੇਰੇ ਤੇ ਹਸਾਨ ਕਰਦੀ ਹੈਂਂ? ਰੱਬ ਕਰ ਕੇ ਤੂੰ ਵੀ ਬੀਮਾਰ ਹੋ ਜਾਏਂ!
ਨੰਦ ਕੌਰ-ਚੰਗਾ ਭੈਣ! ਏਸੇ ਤਰ੍ਹਾਂ ਹੀ ਸਹੀ, ਤੂੰ ਗੁਸੇ ਕਿਉਂ ਹੁੰਦੀ ਹੈਂਂ, ਮਰਨਾ ਤਾਂ ਸਾਰਿਆਂ ਨੇ ਹੀ ਹੈ; ਮੌਤ ਨਾ ਮੈਨੂੰ ਛਡੇਗੀ ਤੇ ਨਾ ਤੈਨੂੰ।
ਗੁਰਦੇਈ-ਰੱਬ ਕਰਕੇ ਤੂੰ ਹੀ ਮਰ ਜਾਏਂ, ਤੂੰ ਮੇਰੇ ਨਾਲ ਈਰਖਾ ਕਰਦੀ ਹੈਂਂ ਰਬ ਕਰਕੇ ਤੂੰ ਈਰਖਾ ਦੀ ਅੱਗ ਵਿਚ ਹੀ ਸੜ ਮਰੇਂ, ਅੰਨੀ ਹੋ ਜਾਏਂ!
ਨੰਦ ਕੌਰ ਬਹੁਤਾ ਸਹਾਰਾ ਨਹੀਂ ਕਰ ਸਕਦੀ ਸੀ, ਉਸ ਨੇ ਵੀ ਸਾਹਮਣਿਓਂ ਉਤ੍ਰ ਦੇਣਾ ਅਰੰਭ ਕਰ ਦਿਤਾ, ਗਾਲ੍ਹਾਂ ਮੰਦਿਆਂ ਵਿਚ ਨੰਦ ਕੌਰ ਗੁਰਦੇਈ ਨਾਲੋਂ ਵਧਕੇ ਸੀ। ਗੁਰਦੇਈ ਤੰਗ ਆ ਕੇ ਸਰਦਾਰਨੀ ਪਾਸ ਫਰਿਆਦ ਕਰਨ ਲਈ ਨੱਸ ਉਠੀ, ਜੇਕਰ ਉਸ ਨੂੰ ਸਰਦਾਰਨੀ ਪਾਸ ਜਾਂਦਿਆਂ ਕੋਈ ਤਾੜ ਬਾਜ਼ ਅੱਖਾਂ ਦੇਖਦੀਆਂ ਤਾਂ ਝੱਟ ਮਲੂਮ ਕਰ ਲੈਂਦੀਆਂ ਕਿ ਰਸਤੇ ਵਿਚ ਉਸ ਦੇ ਚੇਹਰੇ ਉਤੇ ਗੁਸੇ ਦੀ ਥਾਂ ਹਾਸੇ ਦੇ ਚਿੰਨ੍ਹ ਸਨ, ਪਰ ਜਿਸ ਵੇਲੇ ਉਹ ਪ੍ਰੀਤਮ ਕੌਰ ਪਾਸ ਪਹੁੰਚੀ ਤਾਂ ਉਹਨੇ ਗੁਸੇ ਨਾਲ ਮੰਹ ਵਿਗਾੜ ਲਿਆ ਅਤੇ ਉਹ ਹਥਿਆਰ ਜੋ ਪ੍ਰਮੇਸ਼ਰ ਨੇ ਹਰੇਕ ਇਸਤ੍ਰੀ ਨੂੰ ਦਿਤਾ ਹੈ ਵਰਤਣ ਲਗ ਪਈ