ਪੰਨਾ:ਵਹੁਟੀਆਂ.pdf/90

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੯੬)

ਨਵੇਕਲਿਆਂ ਲਿਜਾ ਕੇ ਪੁੱਛਣ ਲੱਗਾ 'ਕੀ ਤੂੰ ਗੁਰਦੇਈ ਨੂੰ ਕੱਢ ਦਿੱਤਾ ਹੈ?'
ਪ੍ਰੀਤਮ ਕੌਰ-ਹਾਂ(ਅਤੇ ਸਾਰਾ ਹਾਲ ਸੁਣਾ ਦਿੱਤਾ)।
ਸੁੰਦਰ ਸਿੰਘ-ਸੁਖ! ਇਹਨੂੰ ਜਾਣ ਦਿਓ, ਹਾਂ ਸੱਚ, ਸੁਰੱਸਤੀ ਨੂੰ ਤੂੰ ਕੀ ਆਖਿਆ ਸੀ?
ਪ੍ਰੀਤਮ ਕੌਰ- (ਘਬਰਾਕੇ) ਮੈਂ ਉਹਨੂੰ ਕੀ ਆਖਿਆ ਸੀ?
ਸੁੰਦਰ ਸਿੰਘ-ਹਾਂ ਫੇਰ ਦੱਸ ਓਸ ਨੇ ਹੀ ਕੀ ਮੰਦਾ ਕੰਮ ਕੀਤਾ ਸੀ?
ਪ੍ਰੀਤਮ ਕੌਰ-(ਕੁਝ ਡਰ ਕੇ) ਤੁਸੀਂ ਮੇਰੇ ਹਾਲ ਦੇ ਚੰਗੀ ਤਰ੍ਹਾਂ ਵਾਕਫ ਅਤੇ ਮੇਰੇ ਸਭ ਕੁਝ ਹੋ, ਮੈਂ ਤੁਹਾਡੇ ਪਾਸੋਂ ਕੀ ਲੁਕਾ ਰੱਖ ਸਕਦੀ ਹਾਂ? ਮੈਂ ਸੁਰੱਸਤੀ ਨੂੰ ਬੁਰਾ ਭਲਾ ਕਿਹਾ, ਪਰ ਏਸ ਡਰ ਕਰ ਕੇ ਕਿ ਤੁਸੀਂ ਗੁਸੇ ਨਾ ਹੋਵੋ ਤੁਹਾਡੇ ਪਾਸੋਂ ਲੁਕਾ ਰਖਿਆ ਮੇਰਾ ਇਹ ਗੁਨਾਹ ਬਖਸ਼ ਦਿਓ, ਮੈਂ ਤੁਹਾਨੂੰ ਸਭ ਕੁਝ ਸੱਚ ਸਚ ਦਸ ਦੇਂਦੀ ਹਾਂ(ਸਾਰਾ ਹਾਲ ਸੁਣਾ ਕੇ) ਮੈਂ ਸੁਰੱਸਤੀ ਨੂੰ ਘਰੋਂ ਨਿਕਲ ਜਾਣ ਲਈ ਆਖਿਆ। ਮੈਨੂੰ ਏਸ ਗਲ ਦਾ ਬੜਾ ਰੰਜ ਹੈ, ਮੈਂ ਉਹਦੀ ਖੋਜ ਵਿਚ ਕਈ ਆਦਮੀ ਭੇਜੇ ਹਨ, ਆਸ਼ਾ ਹੈ ਕਿ ਉਹ ਛੇਤੀ ਹੀ ਲੈ ਆਉਣਗੇ।
ਸੁੰਦਰ ਸਿੰਘ-ਤੇਰਾ ਕਸੂਰ ਕੋਈ ਬਹੁਤ ਵੱਡਾ ਨਹੀਂ, ਕੀ ਕੋਈ ਭਲੀ ਇਸਤ੍ਰੀ ਅਜੇਹੀਆਂ ਗੱਲਾਂ ਸੁਣ ਕੇ ਅਜੇਹੀ ਇਸਤ੍ਰੀ ਨੂੰ ਆਪਣੇ ਘਰ ਟਿਕਣ ਦੀ ਆਗਿਆ ਦੇ ਸਕਦੀ ਹੈ? ਪਰ ਕੀ ਇਹ ਯੋਗ ਨਹੀਂ ਸੀ ਕਿ ਏਸ ਦੂਸ਼ਨ ਦੀ ਹੋਰ ਖੋਜ ਕੀਤੀ ਜਾਂਦੀ, ਕੀ ਤੈਨੂੰ ਪ੍ਰਤਾਪ ਸਿੰਘ ਦੇ ਘਰ ਦਾ ਹਾਲ ਮਲੂਮ ਨਹੀਂ ਸੀ? ਕੀ ਤੂੰ ਭੁਲ ਗਈ ਸੈਂ ਕਿ ਤਿੰਨ ਵਰ੍ਹੇ ਹੋਏ ਪ੍ਰਤਾਪ