ਪੰਨਾ:ਵਹੁਟੀਆਂ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੯੭)

ਸਿੰਘ ਨੇ ਅਰਜਨ ਸਿੰਘ ਦੀ ਆਪਣੀ ਵਹੁਟੀ ਨਾਲ ਮੁਲਾਕਾਤ ਕਰਾਈ ਸੀ ਫੇਰ ਤੂੰ ਇਕ ਸ਼ਰਾਬੀ ਦੀ ਗਲ ਉੱਤੇ ਕਿਉਂ ਇਤਬਾਰ ਕੀਤਾ?
ਪ੍ਰੀਤਮ ਕੌਰ-ਨਿਰਸੰਦੇਹ ਮੇਰੇ ਪਾਸੋਂ ਭੁੱਲ ਹੋ ਗਈ। ਮੈਂ ਓਸ ਵੇਲੇ ਗੱਲ ਦਾ ਧਿਆਨ ਨਾ ਕੀਤਾ, ਪਰ ਹੁਣ ਕਰ ਰਹੀ ਹਾਂ (ਇਹ ਕਹਿਕੇ ਪਤੀ ਦੇ ਚਰਨਾਂ ਉਤੇ ਡਿੱਗ ਪਈ ਅਤੇ ਰੋ ਕੇ ਕਹਿਣ ਲਗੀ) ਹੇ ਪ੍ਰਾਣ ਪਤੀ! ਮੈਂ ਤੁਹਾਡੇ ਪਾਸੋਂ ਕੋਈ ਵੀ ਦਿਲ ਦਾ ਹਾਲ ਲੁਕਾਇਆ ਹੈ?
ਸੁੰਦਰ ਸਿੰਘ-ਤੇਰੇ ਕਹਿਣ ਦੀ ਲੋੜ ਨਹੀਂ, ਮੈਂ ਜਾਣਦਾ ਹਾਂ ਕਿ ਤੂੰ ਮੇਰੇ ਉਤੇ ਸੁਰੱਸਤੀ ਨਾਲ ਪ੍ਰੇਮ ਰਖਣ ਦਾ ਭਰਮ ਰਖਦੀ ਹੈਂ।
ਪ੍ਰੀਤਮ ਕੌਰ-(ਰੋ ਕੇ) ਮੈਂ ਤੁਹਾਨੂੰ ਕੀ ਆਖਾਂ! ਕੀ ਮੈਂ ਮੂੰਹੋ ਆਖ ਸਕਦੀ ਹਾਂ ਕਿ ਮੈਂ ਕਿੰਨੀਆਂ ਕੁ ਤਕਲੀਫਾਂ ਆਪਣੇ ਦਿਲ ਉਤੇ ਸਹਾਰੀਆਂ ਹਨ? ਮੈਂ ਮੋਈ ਕੇਵਲ ਏਸ ਲਈ ਨਹੀਂ ਕਿ ਮੇਰੀ ਮੌਤ ਨਾਲ ਤੁਹਾਡਾ ਦਿਲ ਦੁਖੀ ਨ ਹੋਵੇ, ਨਹੀਂ ਤਾਂ ਜਦੋਂ ਮੈਨੂੰ ਇਹ ਮਲੂਮ ਹੋ ਗਿਆ ਕਿ ਤੁਸੀਂ ਆਪਣਾ ਦਿਲ ਕਿਸੇ ਹੋਰ ਨੂੰ ਦੇ ਬੈਠੇ ਹੋ ਤਾਂ ਮੈਂ ਮਰਨ ਦੀ ਚਾਹਵਾਨ ਹੋ ਗਈ ਸਾਂ, ਪਰ ਕੋਈ ਮਨੁਖ ਆਪਣੀ ਮਰਜ਼ੀ ਨਾਲ ਮਰ ਨਹੀਂ ਸਕਦਾ।
ਸੁੰਦਰ ਸਿੰਘ-(ਠੰਢਾ ਹਾਉਕਾ ਭਰਕੇ) ਪ੍ਰੀਤਮ ਕੌਰ! ਕਸੂਰ ਉੱਕਾ ਹੀ ਮੇਰਾ ਹੈ, ਤੇਰਾ ਰਤਾ ਨਹੀਂ, ਨਿਰਸੰਦੇਹ ਮੈਂ ਤੇਰੇ ਨਾਲ ਬੇਈਮਾਨੀ ਕੀਤੀ, ਸਚਮੁਚ ਮੈਂ ਤੈਨੂੰ ਭੁਲ ਕੇ ਸੁਰੱਸਤੀ ਨਾਲ ਪਿਆਰ ਕਰਨ ਲੱਗ ਗਿਆ, ਮੈਂ ਪ੍ਰਗਟ ਨਹੀਂ ਕਰ ਸਕਦਾ ਕਿ ਮੈਂ ਕਿੰਨੇ ਕੁ ਖੇਦ ਝੱਲੇ ਹਨ। ਤੂੰ ਸਮਝਦੀ