ਪੰਨਾ:ਵਹੁਟੀਆਂ.pdf/93

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੯੯)

ਇਹਨਾਂ ਹਿਰਦੇ ਵੇਹਦਕ ਗੱਲਾਂ ਦਾ ਪ੍ਰੀਤਮ ਕੌਰ ਕੀ ਉਤਰ ਦੇ ਸਕਦੀ ਸੀ? ਕੁਝ ਚਿਰ ਤਾਂ ਉਹ ਬੁਤ ਵਾਂਗ ਚੁਪ ਚਾਪ ਖੜੀ ਰਹੀ ਫੇਰ ਇਕੋ ਵਾਰ ਜ਼ਮੀਨ ਤੇ ਡਿਗ ਪਈ ਅਤੇ ਰੋਣ ਲੱਗ ਪਈ। ਜਿਸ ਤਰ੍ਹਾਂ ਸ਼ੇਰ ਆਪਣੇ ਸ਼ਿਕਾਰ ਨੂੰ ਜਾਨ ਤੋੜਦਿਆਂ ਦੇਖਦਾ ਹੈ ਇਸੇ ਤਰ੍ਹਾਂ ਸੁੰਦਰ ਸਿੰਘ ਆਪਣੀ ਅਰਧੰਗੀ ਨੂੰ ਦੇਖਦਾ ਸੀ ਅਤੇ ਦਿਲ ਵਿਚ ਕਹਿ ਰਿਹਾ ਸੀ ਕਿ ਇਹ ਅਜ ਜਾਂ ਕੱਲ੍ਹ ਮਰ ਜਾਏਗੀ ਵਾਹਿਗੁਰੂ ਦਾ ਭਾਣਾ ਇਸ ਵਿਚ ਮੇਰਾ ਕੀ ਜ਼ੋਰ ਹੈ? ਕੀ ਜੇ ਮੈਂ ਚਾਹਾਂ ਤਾਂ ਉਸ ਦੀ ਥਾਂ ਆਪ ਮਰ ਸਕਦਾ ਹਾਂ? ਹਾਂ, ਮੈਂ ਮਰ ਸਕਦਾ ਹਾਂ ਪਰ ਕੀ ਮੇਰੇ ਮਰਨ ਨਾਲ ਪ੍ਰੀਤਮ ਕੌਰ ਬਚ ਸਕਦੀ ਹੈ?

ਪ੍ਰੀਤਮਕੌਰ- ਕੁਝਚਿਰ ਪਿਛੋਂ) ਹੱਛਾ! ਮੇਰੀ ਇਕਗਲ ਮੰਨੋ!
ਸੁੰਦਰ ਸਿੰਘ-ਉਹ ਕੀ?
ਪ੍ਰੀਤਮ ਕੌਰ-ਕੇਵਲ ਇਕ ਮਹੀਨਾ ਹੋਰ ਠਹਿਰੋ ਜੇ ਕਰ ਏਸ ਸਮੇਂ ਵਿਚ ਸੁਰੱਸਤੀ ਏਥੇ ਨਾ ਆਈ ਤਾਂ ਤੁਸੀਂ ਬੇਸ਼ੱਕ ਚਲੇ ਜਾਣਾ ਮੈਂ ਤੁਹਾਨੂੰ ਨਹੀਂ ਰੋਕਾਂਗੀ।
ਸੁੰਦਰ ਸਿੰਘ ਬਿਨਾਂ ਕੁਝ ਉਤਰ ਦੇਣ ਦੇ ਚਲਾ ਗਿਆ। ਦਿਲ ਵਿਚ ਓਹ ਏਸ ਗੱਲ ਉਤੇ ਰਾਜ਼ੀ ਹੋ ਗਿਆ ਸੀ ਅਤੇ ਪ੍ਰੀਤਮ ਕੌਰ ਨੇ ਇਹ ਗੱਲ ਉਹਦੇ ਚਿਹਰੇ ਤੋਂ ਹੀ ਦੇਖ ਲਈ ਸੀ, ਉਹ ਉਸ ਨੂੰ ਜਾਂਦੇ ਨੂੰ ਦੇਖਦੀ ਰਹੀ ਅਤੇ ਦਿਲ ਵਿਚ ਕਹਿੰਦੀ ਰਹੀ, "ਮੇਰੇ ਪ੍ਰਾਣ ਪਿਆਰੇ! ਮੈਂ ਤੇਰੇ ਰਾਹ ਵਿਚੋਂ ਕੰਡੇ ਦੂਰ ਕਰਨ ਲਈ ਆਪਣੀ ਜਾਨ ਦੇ ਦਿਆਂਗੀ ਤੂੰ ਮੈਂ ਨਿਕਰਮਣ ਲਈ ਘਰ ਛੱਡਣਾ ਚਾਹੁੰਦਾ ਹੈਂ ਪਰ ਨਹੀਂ ਇਹ ਕਦੀ ਨਹੀਂ ਹੋ ਸਕੇਗਾ।