ਪੰਨਾ:ਵਹੁਟੀਆਂ.pdf/94

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੧੦੦)

ਕਾਂਡ ੧੫


ਗੁਰਦੇਈ ਨੌਕਰੀ ਤੋਂ ਤਾਂ ਹਟ ਗਈ ਪਰ ਸਰਦਾਰਾਂ ਦੇ ਘਰ ਨਾਲੋਂ ਓਹਦਾ ਸੰਬੰਧ ਨਾ ਟੁਟਾ ਉਹ ਰੋਜ਼ ਸੁੰਦਰ ਸਿੰਘ ਦੇ ਘਰ ਜਾਂਦੀ ਅਤੇ ਪ੍ਰੀਤਮ ਕੌਰ ਦਾ ਹਾਲ ਮਲੂਮ ਕਰਦੀ। ਜੇ ਕਰ ਉਹਨੂੰ ਬਾਹਰ ਕੋਈ ਨਾ ਮਿਲਦਾ ਤਾਂ ਕਿਸੇ ਨਾ ਕਿਸੇ ਬਹਾਨੇ ਅੰਦਰ ਜਾ ਕੇ ਕੋਈ ਗੱਲ ਪੁਛ ਪੁਛਾ ਆਉਂਦੀ। ਇਸੇ ਤਰ੍ਹਾਂ ਕਈ ਦਿਨ ਲੰਘ ਗਏ ਜਿਸ ਦਿਨ ਗੁਰਦੇਈ ਅਰਜਨ ਸਿੰਘ ਨੂੰ ਮਿਲਣ ਗਈ ਸੀ ਓਸ ਦਿਨ ਤੋਂ ਪਿਛੋਂ ਆਸ ਕੋਰ ਨਿਤਾਪ੍ਰਤੀ ਗੁਰਦੇਈ ਦੇ ਘਰ ਆਉਂਦੀ। ਓਸ ਚਲਾਕ ਇਸਤਰੀ ਨੇ ਇਹ ਵੀ ਮਲੂਮ ਕਰ ਲਿਆ ਕਿ ਗੁਰਦੇਈ ਓਸ ਦੇ ਰੋਜ਼ ਆਉਣ ਨਾਲ ਅਪ੍ਰਸੰਨ ਰਹਿੰਦੀ ਤੇ ਇਕ ਕੋਠੜੀ ਦਾ ਬੂਹਾ ਹਰ ਵੇਲੇ ਬੰਦ ਰੱਖਦੀ ਹੈ। ਇਕ ਦਿਨ ਆਸ ਕੌਰ ਆਈ ਤਾਂ ਗੁਰਦੇਈ ਘਰ ਨਹੀਂ ਸੀ ਅਤੇ ਰੱਬ ਦੀ ਮਰਜ਼ੀ ਕਿ ਸੁਰੱਸਤੀ ਵਾਲੀ ਕੋਠੜੀ ਦੇ ਬੂਹੇ ਨੂੰ ਵੀ ਜੰਦਰਾ ਨਹੀਂ ਸੀ। ਆਸ ਕੌਰ ਨੇ ਕੁੰਡਾ ਖੋਲ ਕੇ ਬੂਹਾ ਧੱਕਿਆ ਤਾਂ ਨਾ ਖੁਲ੍ਹਾ। ਅੰਦਰੋਂ ਕੁੰਡਾ ਵੱਜਾ ਹੋਇਆ ਸੀ, ਉਸ ਨੇ ਸਮਝ ਲਿਆ ਕਿ ਅੰਦਰ ਜ਼ਰੂਰ ਕੋਈ ਆਦਮੀ ਹੈ। ਪਰ ਇਹ ਆਦਮੀ ਕੌਣ ਹੈ, ਕੀ ਕਿਤੇ ਸੁਰੱਸਤੀ ਸੁੰਦਰ ਸਿੰਘ ਦੇ ਘਰੋਂ ਆ ਕੇ ਏਥੇ ਤਾਂ ਨਹੀਂ ਰਹੀ ਹੋਈ?" ਗੱਲ ਕੀ ਆਸ ਕੌਰ ਨੂੰ ਸ਼ੱਕ ਪੈ ਗਿਆ ਅਤੇ ਓਸ ਨੇ ਸ਼ੱਕ ਦੂਰ ਕਰਨਾ ਚਾਹਿਆ।