ਪੰਨਾ:ਵਹੁਟੀਆਂ.pdf/95

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੧੦੧)

ਗੁਰਦੇਈ ਦੇ ਘਰ ਇਕ ਗਊ ਵੀ ਸੀ, ਜਿਸ ਦਾ ਇਕ ਨਿਕਾ ਜਿਹਾ ਵੱਛਾ ਸੀ, ਗੁਰਦੇਈ ਨੂੰ ਦੂਰੋਂ ਆਉਂਦੀ ਦੇਖ ਕੇ ਆਸ ਕੌਰ ਨੇ ਵੱਛਾ ਖੋਲ੍ਹ ਦਿਤਾ ਅਤੇ ਓਹ ਨੱਸ ਕੇ ਘਰੋਂ ਬਾਹਰ ਹੋ ਗਿਆ। ਗੁਰਦੇਈ ਵੱਛੇ ਨੂੰ ਫੜਨ ਵਾਸਤੇ ਓਸ ਦੇ ਮਗਰ ਨੱਸੀ ਏਧਰ ਆਸ ਕੌਰ ਨੇ ਸਮਾਂ ਚੰਗਾ ਸਮਝ ਕੇ ਰੋਣਾ ਅਰੰਭਿਆ "ਹਾਏ ਗੁਰਦੇਈ ਮਰ ਗਈ! ਹਾਇ!! ਹਾਇ!! ਵਿਚਾਰੀ ਨੂੰ ਕੇਹੀ ਸੱਟ ਲੱਗੀ ਹੈ।" ਫੇਰ ਆਪ ਹੀ ਕਹਿਣ ਲਗੀ “ਸੁਰੱਸਤੀ! ਸੁਰੱਸਤੀ!! ਛੇਤੀ ਨਿਕਲ! ਵਿਚਾਰੀ ਗੁਰਦੇਈ ਮਰ ਚੱਲੀਊ" ਘਬਰਾਕੇ ਸੁਰੱਸਤੀ ਨੇ ਬੂਹਾ ਖੋਲ੍ਹ ਦਿਤਾ ਅਤੇ ਆਸ ਕੌਰ ਆਪਣੇ ਮੰਤਵ ਨੂੰ ਪਾ ਕੇ ਖਿੜ ਖਿੜ ਕਰਕੇ ਹੱਸ ਪਈ, ਸੁਰੱਸਤੀ ਨੇ ਛੇਤੀ ਨਾਲ ਫੇਰ ਬੂਹਾ ਮਾਰ ਲਿਆ ਅਤੇ ਇਹ ਹਾਲ ਡਰਦਿਆਂ ਮਾਰਿਆਂ ਗੁਰਦੇਈ ਨੂੰ ਵੀ ਨਾ ਦਸਿਆ।
ਆਸ ਕੌਰ ਗੁਰਦੇਈ ਦੇ ਘਰੋਂ ਸਿੱਧੀ ਅਰਜਨ ਸਿੰਘ ਦੇ ਘਰ ਗਈ ਅਤੇ ਦਸਿਆ ਕਿ ਸੁਰੱਸਤੀ ਗੁਰਦੇਈ ਦੇ ਘਰ ਠਹਿਰੀ ਹੋਈ ਹੈ। ਅਰਜਨ ਸਿੰਘ ਨੇ ਦੂਜੇ ਦਿਨ ਗੁਰਦੇਈ ਦੇ ਘਰ ਜਾਣ ਦਾ ਪੱਕਾ ਇਰਾਦਾ ਕਰ ਲਿਆ।
ਸੁਰੱਸਤੀ ਪਿੰਜਰੇ ਵਿਚ ਕੈਦ ਸੀ, ਓਹ ਛੇਤੀ ਹੀ ਇਸ ਕੈਦ ਪਾਸੋਂ ਅੱਕ ਗਈ, ਉਸ ਦੇ ਦਿਲ ਵਿਚ ਦੋ ਖਿਆਲ ਸਨ। ਇਕ ਤਾਂ ਪ੍ਰੀਤਮ ਕੌਰ ਦੀ ਬੋਲੀ ਕਬੋਲੀ ਅਤੇ ਦੂਜਾ ਸੰਦਰ ਸਿੰਘ ਦੀ ਮੁਹੱਬਤ ਪਰ ਅੰਤ ਸੁੰਦਰ ਸਿੰਘ ਦੀ ਮੁਹੱਬਤ ਦਾ ਜੋਸ਼ ਵਧ ਗਿਆ ਅਤੇ ਸ਼ਰਮ ਦਾ ਖਿਆਲ ਦਿਲ ਵਿਚੋਂ ਜਾਂਦਾ ਰਿਹਾ, ਹੁਣ ਉਸ ਦੇ ਦਿਲ ਵਿਚੋਂ ਪ੍ਰੀਤਮ ਕੌਰ ਦੇ