ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/98

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

( ੧੦੪)

ਕਿ ਉਸ ਦੇ ਦਿਲ ਵਿਚ ਖਿਆਲ ਆਇਆ ਉਹ ਸ਼ਾਇਦ ਮਕਾਨ ਦੇ ਅੰਦਰ ਹੀ ਟਹਿਲਦਾ ਪਿਆ ਹੋਵੇ ਯਤਨ ਕਰਾਂ, ਸ਼ਾਇਦ ਮੁਰਾਦ ਹਾਸਲ ਹੋ ਸਕੇ ਇਹ ਸੋਚ ਕੇ ਸੁਰੱਸਤੀ ਮਕਾਨ ਦੇ ਬਹੁਤ ਨੇੜੇ ਚਲੀ ਗਈ ਬੂਹਾ ਖੁਲ੍ਹਾ ਸੀ ਉਹ ਹੌਂਸਲਾਂ ਕਰ ਕੇ ਅੰਦਰ ਵੜ ਗਈ ਅਤੇ ਇਕ ਬਿਰਛ ਦੇ ਉਹਲੇ ਹੋ ਕੇ ਦੇਖਣ ਲਗੀ ਉਸ ਨੂੰ ਸੁੰਦਰ ਸਿੰਘ ਦੀ ਸੂਰਤ ਨਾ ਦਿੱਸੀ ਪਰ ਉਸ ਨੇ ਕਿਸੇ ਆਦਮੀ ਨੂੰ ਘਾਹ ਉਤੇ ਬੈਠਿਆਂ ਦੇਖਿਆ ਉਸ ਨੇ ਸਮਝਿਆ ਕਿ ਸੁੰਦਰ ਸਿੰਘ ਹੈ ਜਦ ਸੁਰੱਸਤੀ ਕੁਝ ਹੋਰ ਅੱਗੇ ਹੋਈ ਤਾਂ ਇਸ ਆਦਮੀ ਨੇ ਵੀ ਸੁਰੱਸਤੀ ਨੂੰ ਦੇਖ ਲਿਆ ਅਤੇ ਨੇੜੇ ਆਇਆ ਪਰ ਸ਼ੋਕ! ਇਹ ਸੁੰਦਰ ਸਿੰਘ ਨਹੀਂ ਸੀ ਸਗੋਂ ਪ੍ਰੀਤਮ ਕੌਰ ਸੀ, ਸੁਰੱਸਤੀ ਦੇ ਪੈਰ ਡਰ ਨਾਲ ਮਣ ਮਣ ਦੇ ਹੋ ਗਏ ਉਸ ਦਾ ਕਦਮ ਉਥੇ ਹੀ ਜੰਮ ਗਿਆ। ਪ੍ਰੀਤਮ ਕਰ ਨੇ ਵੇਖ ਕੇ ਸੁਰੱਸਤੀ ਨੂੰ ਕਿਹਾ-'ਕੌਣ ਹੈਂਂ?' ਫੇਰ ਨੇੜੇ ਆ ਪਛਾਣ ਕੇ ਕਿਹਾ 'ਹੈਂ! ਤੂੰ ਸੁਰੱਸਤੀ ਹੈਂਂ!' ਸੁਰੱਸਤੀ ਨੇ ਅਜੇ ਵੀ ਕੋਈ ਉੱਤਰ ਨਾ ਦਿਤਾ ਅਤੇ ਚੁਪ ਚਾਪ ਖੜੀ ਰਹੀ। ਪ੍ਰੀਤਮ ਕੌਰ ਨੇ ਸੁਰੱਸਤੀ ਦਾ ਹੱਥ ਫੜ ਲਿਆ ਅਤੇ ਕਿਹਾ 'ਡਰ ਨਾ ਮੇਂ ਤੈਨੂੰ ਹੁਣ ਕੁਝ ਨਹੀਂ ਕਹਿੰਦੀ' ਅਤੇ ਆਪਣੇ ਨਾਲ ਅੰਦਰ ਲੈ ਗਈ।