ਪੰਨਾ:ਵਹੁਟੀਆਂ.pdf/99

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੧੦੫)

ਕਾਂਡ-੧੬


ਜਿਸ ਦਿਨ ਸੁਰੱਸਤੀ ਪ੍ਰੀਤਮ ਕੌਰ ਦੇ ਘਰ ਪਹੁੰਚੀ ਸੀ, ਉਸੇ ਰਾਤ ਅਰਜਨ ਸਿੰਘ ਗੁਰਦੇਈ ਦੇ ਘਰ ਆਇਆ, ਉਸ ਨੇ ਕਪੜੇ ਬਦਲੇ ਹੋਏ ਸਨ ਸ਼ਰਾਬ ਪੀਤੀ ਹੋਈ ਸੀ, ਉਸ ਨੇ ਆਉਂਦਿਆਂ ਹੀ ਸਭ ਤੋਂ ਪਹਿਲਾਂ ਦੋਹਾਂ ਕੋਠੜੀਆਂ ਵਿਚ ਝਾਤੀ ਮਾਰੀ ਪਰ ਸੁਰੱਸਤੀ ਨਜ਼ਰ ਨਾ ਆਈ, ਗੁਰਦੇਈ ਧੋਤੀ ਦੇ ਲੜ ਨਾਲ ਮੂੰਹ ਕੱਜ ਕੇ ਹੱਸ ਰਹੀ ਸੀ।
ਅਰਜਨ ਸਿੰਘ-(ਤੰਗ ਹੋ ਕੇ) ਤੂੰ ਕਿਉਂ ਹੱਸਦੀ ਹੈਂਂ!
ਗੁਰਦੇਈ-ਤੁਹਾਡੀ ਨਿਰਾਸਤਾ ਉੱਤੇ ਕਿਉਂਕਿ ਤੁਹਾਡਾ ਸ਼ਿਕਾਰ ਉੱਡ ਗਿਆ।
ਅਰਜਨ ਸਿੰਘ-ਉਹ ਕਿਸ ਤਰ੍ਹਾਂ? ਕਿਧਰ ਨੱਸ ਗਈ?
ਗੁਰਦੇਈ-ਸਵੇਰੇ ਹੀ ਕਿਤੇ ਚਲੀ ਗਈ, ਮੈਂ ਉਸ ਨੂੰ ਸਾਰੇ ਪਾਸੇ ਲੱਭ ਆਈ ਹਾਂ, ਪਰ ਕੁਝ ਪਤਾ ਨਹੀਂ ਲਗਾ, ਉਹ ਸਰਦਾਰਾਂ ਦੇ ਘਰ ਚਲੀ ਗਈ ਹੈ ਅਤੇ ਹੁਣ ਓਥੇ ਉਹਦੀ ਖ਼ਾਤਰਦਾਰੀ ਪਈ ਹੁੰਦੀ ਹੋਵੇਗੀ।
ਅਰਜਨ ਸਿੰਘ ਇਹ ਸੁਣ ਕੇ ਬੜਾ ਨਿਰਾਸ ਹੋ ਗਿਆ ਪਰ ਕੁਝ ਹੋਰ ਹਾਲ ਸੁਣਨ ਲਈ ਉਸ ਨੇ ਅਕਾਸ਼ ਵੱਲ ਨਜ਼ਰ ਮਾਰੀ ਅਤੇ ਕੱਠੇ ਹੋ ਰਹੇ ਬੱਦਲਾਂ ਨੂੰ ਤੱਕ ਕੇ ਕਿਹਾ 'ਮੀਂਂਹ ਵੱਸਣ ਵਾਲਾ ਹੈ।'
ਗੁਰਦੇਈ ਦਾ ਵੀ ਇਹੋ ਜੀ ਕਰਦਾ ਸੀ ਕਿ ਅਰਜਨ ਸਿੰਘ ਕੁਝ ਚਿਰ ਹੋਰ ਠਹਿਰੇ, ਪਰ ਉਹ ਤੀਵੀਂ ਸੀ ਅਤੇ ਘਰ