ਸਮੱਗਰੀ 'ਤੇ ਜਾਓ

ਪੰਨਾ:ਵਿਚਕਾਰਲੀ ਭੈਣ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦)


ਜਾਂਦਾ। ਇਹਨਾਂ ਦੋਹਾਂ ਚੀਜ਼ਾਂ ਨੂੰ ਧੋਣ ਦੀ ਬੜੀ ਲੋੜ ਸੀ। ਧੋਬੀ ਦੇ ਨਾ ਹੋਣ ਕਰਕੇ ਪੁਤ੍ਰ ਗੋਪਾਲ ਤੇ ਉਸਦੇ ਬਾਬੂ ਦੇ ਦੋ ਦੋ ਜੋੜੇ ਕਪੜੇ ਧੋਣੇ ਵੀ ਜ਼ਰੂਰੀ ਸਨ। ਸੋ ਕਿਸ਼ਨ ਇਹ ਸੇਵਾ ਹੀ ਕਰ ਰਿਹਾ ਸੀ। 'ਹੇਮਾਂਗਨੀ’ ਵੇਖਦਿਆਂ ਹੀ ਸਮਝ ਗਈ ਕਿ ਕੱਪੜੇ ਕਿਸਦੇ ਹਨ, ਪਰ ਉਹ ਇਸ ਗੱਲ ਨੂੰ ਅਣਡਿੱਠ ਕਰਦੀ ਹੋਈ ਬੋਲੀ, “ਬੀਬੀ ਇਹ ਲੜਕਾ ਕੌਣ ਹੈ?"

ਪਰ ਇਸ ਤੋਂ ਪਹਿਲਾਂ ਉਹ ਆਪਣੇ ਘਰ ਬੈਠੀ ਹੀ ਇਹ ਸਾਰੀਆਂ ਗੱਲਾਂ ਸੁਣ ਚੁਕੀ ਸੀ। ਜਿਠਾਣੀ ਨੂੰ ਉਰਾ ਪਰਾ ਕਰਦੀ ਨੂੰ ਵੇਖ ਕੇ ਉਸਨੇ ਫੇਰ ਆਖਿਆ, “ਲੜਕਾ ਤਾਂ ਬੜਾ ਸੋਹਣਾ ਹੈ ਇਹਦਾ ਮੂੰਹ ਵੀ ਬਿਲਕੁਲ ਤੇਰੇ ਹੀ ਵਰਗਾ ਹੈ। ਕੀ ਤੁਹਾਡੇ ਪੇਕਿਆਂ ਤੋਂ ਹੈ?

ਕਾਦੰਬਨੀ ਨੇ 'ਉਦਾਸ ਤੇ ਸਿਆਣਾ ਜਿਹਾ ਮੂੰਹ ਬਣਾ ਕੇ ਆਖਿਆ, “ਹਾਂ ਮੇਰਾ ਮਤੇਇਆ ਭਰਾ ਹੈ। "ਵੇਂ ਕਿਸ਼ਨਿਆ ਆਪਣੀ ਇਸ ਭੈਣ ਨੂੰ ਮੱਥਾ ਤਾਂ ਟੇਕ ! ਕਿਹੋ ਜਿਹਾ ਮੂਰਖ ਮੁੰਡਾ ਹੈ! ਵੱਡਿਆਂ ਨੂੰ ਮੱਥਾ ਟੇਕਣਾ, ਤੇਰੀ ਮਾਂ ਇਹ ਵੀ ਨਹੀਂ ਦੱਸ ਗਈ?

ਕਿਸ਼ਨ ਬੌਦਲਿਆਂ ਵਾਂਗੂ ਉਠ ਬੈਠਾ ਤੇ ਕਾਦੰਬਨੀ ਦੇ ਪੈਰਾਂ ਤੇ ਮੱਥਾ ਟੇਕਣ ਨੂੰ ਤਿਆਰ ਹੋ ਪਿਆ, ਉਹਨੇ ਹੋਰ ਵੀ ਗੁੱਸੇ ਨਾਲ ਆਖਿਆ, 'ਡੰਗਰ ਕਿਸੇ ਥਾਂ ਦਾ, ਆਖਿਆ ਕਿਸਨੂੰ ਹੈ ਤੇ ਇਹ ਮੱਥਾ ਕਿਸਨੂੰ ਟੇਕਦਾ ਹੈ । ਪਾਗਲਾ ਉਸ ਪਾਸੇ ਜਾ ਕੇ ਮਰ।'

ਅਸਲ ਵਿਚ ਜਦੋਂ ਦਾ ਕਿਸ਼ਨ ਆਇਆ ਹੈ, ਨਿਰਾਦਰੀ ਤੇ ਅਪਮਾਨ ਦੀਆਂ ਅਸਹਿ ਚੋਟਾਂ ਨੇ ਉਹਦਾ ਦਿਮਾਗ