ਪੰਨਾ:ਵਿਚਕਾਰਲੀ ਭੈਣ.pdf/102

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੦੨)

ਸਾਰੀਆਂ ਗੱਲਾਂ ਦਾ ਪਤਾ ਹੈ। ਇਸ ਕਰਕੇ ਉਹ ਇਹਨਾਂ ਗੱਲਾਂ ਦਾ ਗਿਰੀ ਨੰਦ ਨੂੰ ਪਤਾ ਲੱਗ ਜਾਣ ਦੇ ਡਰ ਤੇ ਬੜੀ ਖਿਝ ਰਹੀ ਸੀ।

ਗੁਰਚਰਨ ਨੇ ਸਾਰੀਆਂ ਗੱਲਾਂ ਖੋਲ੍ਹ ਦਿੱਤੀਆਂ। ਨਵੀਨ ਦੀ ਘਰ ਵਾਲੀ ਕਈਆਂ ਦਿਨਾਂ ਤੋਂ ਬਦਹਾਜ਼ਮੇ ਦੀ ਬੀਮਾਰੀ ਨਾਲ ਔਖੀ ਹੋ ਰਹੀ ਹੈ। ਦੁਖ ਵਧ ਜਾਣ ਤੇ ਡਾਕਟਰਾਂ ਨੇ ਜਲ ਪਾਣੀ ਦੀ ਬਦਲੀ ਲਈ ਆਖਿਆ ਹੈ। ਇਸ ਕਰਕੇ ਉਹਨਾਂ ਨੂੰ ਰੁਪੈ ਦੀ ਲੋੜ ਹੈ। ਇਸ ਕਰਕੇ ਉਹਨਾਂ ਗੁਰਚਰਨ ਪਾਸੋਂ ਸਾਰਾ ਬਿਆਜ ਤੇ ਕੁਝ ਅਸਲ ਵਿਚੋਂ ਵੀ ਮੰਗਿਆ ਹੈ।

ਗਿਰੀ ਨੰਦ ਕੁਝ ਚਿਰ ਅਡੋਲ ਰਹਿਕੇ ਹੌਲੀ ਜਹੀ ਬੋਲਿਆ, 'ਇਕ ਗੱਲ ਮੈਂ ਤੁਹਾਡੇ ਨਾਲ ਕਈਆਂ ਦਿਨਾਂ ਤੋਂ ਕਰਨ ਵਾਲਾ ਹਾਂ, ਪਰ ਕਰ ਨਹੀਂ ਸਕਿਆ, ਜੇ ਤੁਸੀਂ ਬੁਰਾ ਨਾ ਮੰਨੋ ਤਾ ਅਜੋ ਕਰ ਲਵਾ?'

ਗੁਰਚਰਨ ਹੱਸ ਪਿਆ। ਕਹਿਣ ਲੱਗਾ! ਮੇਰੇ ਨਾਲ ਗਲ ਕਰਨ ਲਗਾ ਤਾਂ ਕਦੇ ਕੋਈ ਵੀ ਨਹੀਂ ਸੰਗਿਆ ਕੀ ਗੱਲ ਹੈ?

ਗਿਰੀਨੰਦ ਨੇ ਆਖਿਆ, ਬੀਬੀ ਜੀ ਪਾਸੋਂ ਸੁਣਿਆਂ ਹੈ ਕਿ ਨਵੀਨ ਬਾਬੂ ਬਿਆਜ ਬਹੁਤ ਹੀ ਲੈਂਦੇ ਹਨ। ਮੇਰੇ ਪਾਸ ਬਹੁਤ ਸਾਰੇ ਰੁਪੈ ਵਾਧੂ ਪਏ ਹੋਏ ਹਨ। ਕਿਸੇ ਕੰਮ ਨਹੀਂ ਆਉਂਦੇ, ਨਵੀਨ ਬਾਬੂ ਨੂੰ ਰੁਪਇਆਂ ਦੀ ਲੋੜ ਵੀ ਹੈ। ਮੇਰਾ ਖਿਆਲ ਹੈ ਕਿ ਉਹਨਾਂ ਦੇ ਰੁਪੈ ਤੁਸੀਂ ਮੁਕਦੇ ਕਰ ਦਿਓ।

ਲਲਤਾ ਤੇ ਗੁਰਚਰਨ ਦੋਵੇਂ ਹੈਰਾਨਗੀ ਨਾਲ