(੧੦੪)
'ਜਾਹ ਬੱਚੀ ਚਿਰ ਨਾਂ ਲਾ,ਤੇਰੇ ਵਾਸਤੇ ਹੀ ਸਾਰੇ ਖੜੇ ਹਨ।' ਅਖੀਰ ਲਲਿਤਾ ਨੂੰ ਜਾਣਾ ਹੀ ਪਿਆ,ਜਾਂਚਿਆਂ ਹੋਇਆਂ ਉਸ ਨੇ ਗਿਰੀ ਨੰਦ ਦੇ ਮੂੰਹ ਵੱਲ ਧੰਨਵਾਦ ਭਰੀਆਂ ਅੱਖਾਂ ਨਾਲ ਤੱਕਿਆ ਤੇ ਹੌਲੀ ਜਹੀ ਬਾਹਰ ਚਲੀ ਗਈ। ਇਹ ਗੱਲ ਗਿਰੀ ਨੰਦ ਵੀ ਤਾੜ ਗਿਆ।
ਦਸਾਂ ਕੁ ਮਿੰਟਾਂ ਪਿਛੋਂ ਤਿਆਰ ਹੋਕੇ ਉਹ ਪਾਨ ਦੇਣ ਦੇ ਬਹਾਨੇ ਇਕਵਾਰ ਫੇਰ ਬੈਠਕ ਵਿਚ ਆਈ।
ਗਿਰੀ ਨੰਦ ਚਲਿਆ ਗਿਆ ਇਕੱਲਾ ਗੁਰਚਰਨ ਹੀ ਮੋਟੇ ਸਿਰਹਾਣੇ ਤੇ ਸਿਰ ਧਰੀ ਪਿਆ ਸੀ। ਉਹਦੀਆਂ ਮੀਟੀਆਂ ਹੋਈਆਂ ਅੱਖਾਂ ਦੇ ਕੰਢਿਆਂ ਤੋਂ ਅੱਥਰੂ ਵਹਿ ਰਹੇ ਸਨ। ਇਹ ਖੁਸ਼ੀ ਦੇ ਅੱਥਰੂ ਸਨ। ਇਹ ਗਲ ਲਲਿਤਾ ਸਮਝ ਗਈ। ਸਮਝ ਜਾਣ ਕਰਕੇ ਹੀ ਉਸਨੇ ਇਹਨਾਂ ਦਾ ਧਿਆਨ ਨਹੀਂ ਉਖੇੜਿਆ। ਜਿੱਦਾਂ ਚੁਪਚਾਪ ਆਈ ਸੀ ਓਦਾਂ ਹੀ ਚਲੀ ਗਈ। ਥੋੜੇ ਚਿਰ ਪਿਛੋਂ ਜਦ ਉਹ ਸ਼ੇਖਰ ਬਾਬੂ ਦੇ ਘਰ ਪੁੱਜੀ ਤਾਂ, ਉਸਦੀਆਂ ਦੀਆਂ ਅੱਖਾਂ ਵਿਚੋਂ ਵੀ ਅਥਰੂ ਵਗ ਰਹੇ ਸਨ। ਕਾਲੀ ਉਥੇ ਨਹੀਂ ਸੀ। ਉਹ ਸਾਰਿਆਂ ਨਾਲੋਂ ਪਹਿਲਾਂ ਹੀ ਗੱਡੀ ਵਿੱਚ ਜਾ ਬੈਠੀ ਸੀ।ਸ਼ੇਖਰ ਇਕੱਲਾ ਕਮਰੇ ਵਿਚ ਖਲੋਤਾ ਖਬਰੇ ਇਸੇ ਨੂੰ ਉਡੀਕ ਰਿਹਾ ਸੀ।
ਉਹ ਅੱਠ ਦਸ ਦਿਨ ਲਲਿਤਾ ਨੂੰ ਨ ਵੇਖ ਸਕਣ ਦੇ ਕਾਰਣ ਬਹੁਤ ਹੀ ਉਦਾਸ ਹੋ ਰਿਹਾ ਸੀ। ਪਰ ਹੁਣ ਉਹ ਇਹ ਗੱਲ ਭੁਲ ਗਿਆ ਤੇ ਕਹਿਣ ਲੱਗਾ, 'ਕੀ ਰੋ ਰਹੇ ਹੋ?
ਲਲਿਤਾ ਨੇ ਨੀਵੀਂ ਪਾਕੇ ਜ਼ੋਰ ਨਾਲ ਧੌਣ ਹਿਲਾਈ।
ਏਧਰ ਲਲਿਤਾ ਨੂੰ ਨ ਵੇਖਕੇ ਸ਼ੇਖਰ ਦੇ ਮਨ ਵਿਚ