ਪੰਨਾ:ਵਿਚਕਾਰਲੀ ਭੈਣ.pdf/105

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੦੫)

ਇਕ ਤਬਦੀਲੀ ਹੋ ਰਹੀ ਸੀ। ਇਸੇ ਕਰ ਕੇ ਉਹ ਕੋਲ ਆਕੇ ਦੋਹਾਂ ਹੱਥਾਂ ਨਾਲ ਲਲਿਤਾ ਦਾ ਮੂੰਹ ਉਤਾਂਹਾਂ ਚੁਕਕੇ ਉਹ ਬੋਲਿਆ, 'ਤੂੰ ਸੱਚੀ ਮੁੱਚੀ ਰੋ ਰਹੀ ਏਂ, ਕੀ ਗੱਲ ਹੈ?'

ਲਲਿਤਾ ਪਾਸੋਂ ਆਪਣੇ ਆਪ ਨੂੰ ਸੰਭਾਲਿਆ ਨ ਗਿਆ, ਉਹ ਉਥੋਂ ਹੀ ਮੂੰਹ ਢੱਕ ਕੇ ਰੋਣ ਲਗ ਪਈ।

੬.

ਨਵੀਨ ਬਾਬੂ ਨੇ ਪੂਰੇ ਰੁਪੈ, ਪਾਈ ਪਾਈ ਗਿਣਕੇ, ਗਹਿਣੇ ਦਾ ਕਾਗਜ਼ ਵਾਪਸ ਕਰਦੇ ਹੋਏ ਨੇ ਕਿਹਾ, ਇਹ ਰੁਪੈ ਆਏ ਕਿਥੋਂ ਹਨ ਦੱਸੋ ਤਾਂ ਸਹੀ? ਗੁਰਚਰਨ ਨੇ ਨਿੰੰਮਰਤਾ ਨਾਲ ਕਿਹਾ, "ਇਹ ਗੱਲ ਨ ਪੁਛੋ ਕਿਸੇ ਨੇ ਦਸਣੋ ਰੋਕ ਦਿਤਾ ਹੈ।"

ਰੁਪੈ ਲੈਕੇ ਨਵੀਨ ਬਾਬੂ ਜ਼ਰਾ ਵੀ ਖੁਸ਼ ਨਹੀਂ ਹੋਏ ਨਾ ਤਾਂ ਉਨ੍ਹਾਂ ਨੂੰ ਰੁਪੈ ਮਿਲਣ ਦੀ ਆਸ ਹੀ ਸੀ ਤੇ ਨਾ ਲੈਣ ਦੀ ਇੱਛਾ। ਸਗੋਂ ਉਹ ਇਹ ਮਕਾਨ ਢੁਆ ਕੇ ਨਵੇਂ ਢੰਗ ਦਾ ਬਣਵਾਉਣ ਦਾ ਫਿਕਰ ਕਰ ਰਹੇ ਸਨ। ਉਨ੍ਹਾਂ ਗੱਲ ਲਾਕੇ ਆਖਿਆ, ਸੋ ਹੁਣ ਤਾਂ ਮਨਾਹੀ ਹੋਵੇਗੀ ਹੀ ਭਾਈ ਜੀ, ਦੋਸ਼ ਤੇਰਾ ਨਹੀਂ ਦੋਸ਼ ਮੇਰਾ ਹੈ, ਰੁਪਈਆ ਵਾਪਸ ਮੰਗਣਾ ਵੀ ਗੁਨਾਹ ਹੈ, ਕਲੂ ਕਾਲ ਜੂ ਹੋਇਆ?

ਗੁਰਚਰਨ ਨੇ ਉਦਾਸ ਜਹੇ ਹੋਕੇ ਆਖਿਆ, “ਇਹ