ਪੰਨਾ:ਵਿਚਕਾਰਲੀ ਭੈਣ.pdf/106

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੦੬)

ਗੱਲ ਨ ਆਖੋ ਸੇਠ ਜੀ, ਤੁਹਾਡਾ ਰੁਪਇਆ ਦਿੱਤਾ ਹੈ "ਜੋ ਤੁਸਾਂ ਕ੍ਰਿਪਾ ਕੀਤੀ ਸੀ, ਉਹਦਾ ਮੁੱਲ ਤਾਂ ਨਹੀਂ ਮੋੜਿਆਂ ਜਾ ਸਕਦਾ।"

ਨਵੀਨ ਹੱਸ ਪਿਆ। ਉਹ ਬੜਾ ਸਿਆਣਾ ਸੀ। ਜੋ ਇਹੋ ਜਹੀਆਂ ਗੱਲਾਂ ਨੂੰ ਦਿੱਲ ਤੇ ਲਿਆਉਣ ਵਾਲੇ ਹੁੰਦੇ ਤਾਂ ਗੁੜ ਵੇਚ ਕੇ ਲਖਾਂ ਪਤੀ ਕਿੱਦਾਂ ਬਣ ਜਾਂਦੇ? ਕਹਿਣ ਲੱਗੇ,"ਜੇ ਸਚ ਮੁਚ ਹੀ ਇਹ ਗੱਲ ਸੀ ਤਾਂ ਐਡੀ ਛੇਤੀ ਰੁਪੈ ਕਿਉਂ ਮੋੜ ਦਿੱਤੇ? ਮੰਨ ਲਿਆ ਮੈਂ ਰੁਪੈ ਮੰਗੇ ਸਨ ਉਹ ਵੀ ਤੁਹਾਡੀ ਭਰਜਾਈ ਲਈ, ਆਪਣੇ ਵਾਸਤੇ ਨਹੀਂ। ਤੁਸਾਂ ਜੋ ਮੇਰੇ ਨੱਕ ਤੇ ਰੁਪੈ ਲਿਆ ਰਖੇ, ਇਸ ਦੀ ਕੀ ਲੋੜ ਸੀ? ਇਹ ਤਾਂ ਦੱਸ ਅਗਾਂਹ ਇਹ ਮਕਾਨ ਕਿੰਨੇ ਬਿਆਜ ਤੇ ਗਹਿਣੇ ਪਾਇਆ ਹੈ?"

ਗੁਰਚਰਨ ਨੇ ਸਿਰ ਹਿਲਾਕੇ ਆਖਿਆ, "ਗਹਿਣੇ ਨਹੀਂ ਪਾਇਆ ਤੇ ਨਾ ਹੀ ਬਿਆਜ ਦੀ ਕੋਈ ਗੱਲ ਬਾਤ ਹੋਈ ਹੈ।"

ਨਵੀਨ ਬਾਬੂ ਨੂੰ ਯਕੀਨ ਨ ਆਇਆ। ਉਹਨੇ ਆਖਿਆ, ਕੀ ਆਖਦੇ ਹੋ ਮੁਫਤ ਹੀ? 'ਹਾਂ' ਜੀ ਇੱਕ ਤਰ੍ਹਾਂ ਦਾ ਮੁਫਤ ਹੀ ਸਮਝੋ। ਲੜਕਾ ਬੜਾ ਚੰਗਾ ਹੈ, ਬੜਾ ਹੀ ਦਿਆਲੂ ਹੈ।"

"ਲੜਕਾ। ਲੜਕਾ ਕੌਣ?"

ਗੁਰਚਰਨ ਨੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ। ਜਿੰਨਾ ਦਸ ਦਿਤਾ ਹੈ ਇਹ ਵੀ ਦੱਸਣਾ ਠੀਕ ਨਹੀਂ ਸੀ।