ਪੰਨਾ:ਵਿਚਕਾਰਲੀ ਭੈਣ.pdf/108

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੦੮)

ਵਾਰੀ ਜਰੂਰ ਜਾਇਗੀ, ਇਹ ਗਲ ਸ਼ੇਖਰ ਸਮਝਦਾ ਸੀ।

ਕਾਲੀ ਨੇ ਗਰਦਨ ਹਿਲਾਕੇ ਆਖਿਆ, 'ਬੀਬੀ ਤਾਂ ਨਹੀਂ ਜਾਇਗੀ।'

'ਕਿਉਂ ਨਹੀਂ ਜਾਇਗੀ?'

ਕਾਲੀ ਨੇ ਆਖਿਆ, ਵਾਹ! ਮਾਘ ਫਗਣ ਵਿਚ ਤਾਂ ਉਹਦਾ ਵਿਆਹ ਹੋਵੇਗਾ, ਬਾਬੂ ਜੀ ਵਰ ਘਰ ਦਰ ਘਰ ਲਭ ਰਹੇ ਹਨ।

ਸ਼ੇਖਰ ਸਾਰੀ ਗਲ ਨੂੰ ਸਮਝਣ ਦਾ ਯਤਨ ਕਰ ਰਹੀ ਨਜ਼ਰ ਨਾਲ ਉਸਦੇ ਮੂੰਹ ਵਲ ਵੇਖਦਾ ਰਿਹਾ।

ਕਾਲੀ ਨੇ ਘਰ ਜੋ ਸੁਣਿਆਂ ਸੀ, ਸ਼ੌਕ ਨਾਲ ਸਭ ਕੁਝ ਕਹਿਣ ਲਗ ਪਈ। 'ਗਿਰੀਨ ਬਾਬੂ' ਨੇ ਆਖਿਆ ਹੈ, ਜਿੰਨੇ ਰੁਪੈ ਲਗਣਗੇ ਅਸੀਂ ਦੇਵਾਂਗੇ। ਚੰਗਾ ਵਰ ਘਰ ਚਾਹੀਦਾ ਹੈ। ਬਾਬੂ ਜੀ ਅਜ ਦਫਤਰ ਨਹੀਂ ਜਾਣਗੇ। ਰੋਟੀ ਟੁਕ ਖਾਕੇ ਕਿਤੇ ਘਰ ਲਭਣ ਜਾਣਗੇ। ਗਿਰੀਨ ਬਾਬੂ ਵੀ ਨਾਲ ਹੀ ਰਹਿਣਗੇ।

ਸ਼ੇਖਰ ਚੁਪਚਾਪ ਸੁਣਦਾ ਰਿਹਾ ਤੇ ਲਲਤਾ ਕਿਉ ਨਹੀਂ ਆਈ ਇਹਦਾ ਵੀ ਓਹਨੂੰ ਪਤਾ ਲਗ ਗਿਆ।

ਕਾਲੀ ਆਖਣ ਲਗੀ, ਗਿਰੀਨ ਬਾਬੂ ਬੜੇ ਚੰਗੇ ਆਦਮੀ ਹਨ। ਵਿਚਕਾਰਲੀ ਭੈਣ ਦੇ ਵਿਆਹ ਤੇ ਬਾਬੂ ਜੀ ਨੇ ਮਕਾਨ ਗਹਿਣੇ ਪਾਇਆ ਸੀ ਨਾ ਤਾਏ ਜੀ ਦੇ ਕੋਲ? ਬਾਬੂ ਜੀ ਕਹਿ ਰਹੇ ਸਨ ਕਿ ਕੁਝ ਦਿਨਾਂ ਤਕ ਸਾਨੂੰ ਸਭ ਨੂੰ ਕਿਸੇ ਤਖੀਏ ਡੇਰੇ ਲਾਉਣੇ ਪੈਣਗੇ। ਇਹ ਸੁਣਕੇ ਗਰੀਨ ਬਾਬੂ ਨੇ ਰੁਪੈ ਦੇ ਦਿਤੇ ਹਨ। ਕਲ ਬਾਬੂ ਜੀ ਨੇ ਸਭ ਰੁਪੈ