ਪੰਨਾ:ਵਿਚਕਾਰਲੀ ਭੈਣ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੯)

ਤਾਏ ਜੀ ਨੂੰ ਮੋੜ ਦਿਤੇ ਹਨ। ਬੀਬੀ ਜੀ ਆਖ ਰਹੇ ਸਨ, ਹੋਣ ਸਾਨੂੰ ਕਿਸੇ ਗਲ ਦਾ ਡਰ ਨਹੀਂ। ਠੀਕ ਹੈ ਨਾ?

ਸ਼ੇਖਰ ਕੋਈ ਜਵਾਬ ਨ ਦੇ ਸਕਿਆ, ਉਸੇਤਰਾਂ ਇਕ ਟੁੱਕ ਵੇਖਦਾ ਰਿਹਾ।

ਕਾਲੀ ਨੇ ਪੁਛਿਆ ਕੀ ਸੋਚ ਰਹੇ ਹੋ ਸ਼ੇਖਰ ਬਾਬੂ?

ਹੁਣ ਸ਼ੇਖਰ ਦਾ ਧਿਆਨ ਉਟਕਿਆ ਸੀ ਛੇਤੀ ਨਾਲ ਬੋਲ ਪਿਆ, 'ਕੁਝ ਨਹੀਂ ਕਾਲੀ ਆਪਣੀ ਭੈਣ ਨੂੰ ਜ਼ਰਾ ਛੇਤੀ ਘਲ ਦਿਹ! ਆਖਣਾ ਬਾਬੂ ਸਦ ਰਿਹਾ ਏ। ਜਾਹ ਭੱਜੀ ਜਾਹ।

ਕਾਲੀ ਭੱਜੀ ਗਈ।

ਸ਼ੇਖਰ ਖੁਲੇ ਹੋਏ ਸੂਟ ਕੇਸ ਵਲ ਇਕ ਟਕ ਵੇਖਦਾ ਰਿਹਾ। ਕਿਹੜੀ ਚੀਜ਼ ਚਾਹੀਦੀਹੈ ਤੇ ਕਿਹੜੀ ਨਹੀਂ ਇਹਦੀਆਂ ਨਜ਼ਰਾਂ ਅਗੋਂ ਸਭ ਲੁਕ ਗਈਆਂ।

ਸੱਦਾ ਸੁਣਕੇ ਲਲਤਾ ਨੇ ਉਤੇ ਆਕੇ ਖਿੜਕੀ ਵਿਚੋਂ ਝਾਕ ਕੇ ਵੇਖਿਆ ....................... ਕਿ ਸ਼ੇਖਰ ਬਾਬੂ ਥੱਲੇ ਨੂੰ ਨਿਗਾਹ ਕਰੀ ਚੁਪਚਾਪ ਬੈਠੇ ਹੋਏ ਹਨ। ਉਸਨੇ ਇਹਨਾਂ ਦੇ ਚਿਹਰੇ ਦਾ ਇਹ ਭਾਵ ਪਹਿਲਾਂ ਕਦੇ ਨਹੀਂ ਸੀ ਵੇਖਿਆ, ਲਲਿਤਾ ਹੈਰਾਨ ਹੋ ਗਈ ਤੇ ਡਰ ਗਈ। ਹੌਲੀ ਹੌਲੀ ਲਾਗੇ ਪਹੁੰਚ ਗਈ,ਸ਼ੇਖਰ 'ਆਈਏ' ਆਖਕੇ ਉਠਕੇ ਖਲੋ ਗਿਆ।

ਲਲਿਤਾ ਨੇ ਹੌਲੀ ਜਹੀ ਪੁਛਿਆ, 'ਮੈਨੂੰ ਸੱਦਿਆ ਸੀ?'

ਹਾਂ ਆਖਕੇ ਸ਼ੇਖਰ ਘੜੀ ਕੁ ਚੁਪ ਰਿਹਾ। ਫੇਰ ਕਹਿਣ ਲੱਗਾ, 'ਕੱਲ ਸੁਵੇਰ ਦੀ ਗੱਡੀ ਮੈਂ ਮਾਂ ਨਾਲ ਸੈਰ ਵਾਸਤੇ ਜਾ ਰਿਹਾ ਹਾਂ। ਇਸਵਾਰੀ ਖਬਰੇ ਛੇਤੀ ਨ ਮੁੜਿਆ ਜਾਏ। ਆਹ