ਪੰਨਾ:ਵਿਚਕਾਰਲੀ ਭੈਣ.pdf/11

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੧)


ਹਿਲਾ ਦਿਤਾ ਹੈ। ਜਦੋਂ ਹੀ ਉਸਨੇ ਹੇਮਾਂਗਨੀ ਦੇ ਪੈਰਾਂ ਉਤੇ ਸਿਰ ਝੁਕਾਇਆ ਤਾਂ ਉਸਨੇ ਇਸਦੀ ਧੋਤੀ ਫੜਕੇ ਆਖਿਆ, 'ਬੱਸ ਕਾਕਾ ਰਹਿਣ ਦਿਹ, ਹੋਗਿਆ। ਰੱਬ ਤੇਰੀ ਉਮਰ ਵੱਡੀ ਕਰੇ ।'

ਕਿਸ਼ਨ ਮੂਰਖਾਂ ਵਾਂਗੂੰ ਉਹਦੇ ਮੂੰਹ ਵਲ ਵੇਖਦਾ ਰਿਹਾ। ਜਾਣੀਦੀ ਇਹ ਗਲ ਉਹਦੇ ਮਨ ਅੰਦਰ ਨਹੀਂ ਸੀ ਆ ਰਹੀ ਕਿ ਦੁਨੀਆਂ ਵਿਚ ਕੋਈ ਏਦਾਂ ਵੀ ਬੋਲ ਸਕਦਾ ਹੈ।

ਉਸਦਾ ਦੁਖ ਭਰਿਆ ਚਿੱਹਰਾ ਵੇਖਕੇ ਹੇਮਾਂਗਨੀ' ਦਾ ਦਿਲ ਹਿਲ ਗਿਆ ਉਹ ਰੋਣ ਹਾਕੀ ਹੋ ਗਈ। ਉਹ ਆਪਣੇ ਆਪ ਨੂੰ ਕਾਬੂ ਨ ਰਖ ਸਕੀ। ਉਸਨੇ ਛੇਤੀ ਨਾਲ ਉਸ ਅਭਾਗੇ ਬੱਚੇ ਨੂੰ ਖਿੱਚਕੇ ਛਾਤੀ ਨਾਲ ਲਾ ਲਿਆ। ਉਸਦਾ ਮੁੜ੍ਹਕੇ ਤੇ ਅਥਰੂਆਂ ਨਾਲ ਭਿੱਜਾ ਹੋਇਆ ਮੂੰਹ ਪਲੇ ਨਾਲ ਪੰਝਦੀ ਹੋਈ ਨੇ ਆਖਿਆ, 'ਹਾਇ ਹਾਇ ਬੀਬੀ ਇਹਦੇ ਕੋਲੋਂ ਕਪੜੇ ਧੋਤੇ ਜਾਂਦੇ ਹਨ। ਕਿਸੇ ਨੌਕਰ ਨੂੰ ਕਿਉਂ ਨ ਸੱਦ ਲਿਆ ?'

ਕਾਦੰਬਨੀ ਇਕੇਵੇਰਾਂ ਹੀ ਬੁਤ ਬਣ ਗਈ ਤੇ ਉਸਨੂੰ ਕੋਈ ਜਵਾਬ ਨ ਔੜਿਆ, ਪਲਕੁ ਪਿਛੋਂ ਕਹਿਣ ਲੱਗੀ, ਮੈਂ ਤੇਰੇ ਵਰਗੀ ਅਮੀਰ ਨਹੀਂ ਹਾਂ ਜੋ ਘਰ ਵਿਚ ਨੌਕਰ ਨੌਕਰਿਆਣੀਆਂ ਰੱਖ ਲਵਾਂ। ਸਾਡੇ ਗ੍ਰਹਸਥੀਆਂ ਦੇ ਘਰ.............।

ਗਲ ਮੁਕਣ ਤੋਂ ਪਹਿਲਾਂ ਹੀ ਹੇਮਾਂਗਨੀ ਨੇ ਆਪਣੇ ਘਰ ਵਲ ਮੂੰਹ ਕਰਕੇ, ਲੜਕੀ ਨੂੰ ਅਵਾਜ ਮਾਰਕੇ ਆਖਿਆ ਉਮਾ ਸ਼ੰਭੂ ਨੂੰ ਭੇਜ, ਜ਼ਰਾ ਜੋਤ ਜੀ ਤੇ ‘ਪਾਂਚੂ ਗੋਪਾਲ' ਦੋਹਾਂ ਦੇ ਗੰਦੇ ਕਪੜੇ ਛਪੜੇ ਧੋਕੇ ਸੁਕਾ ਲਿਆਵੇ।'

ਫੇਰ ਉਸਨੇ ਜੇਠਾਣੀ ਵੱਲ ਮੂੰਹ ਕਰਕੇ ਆਖਿਆ,