ਪੰਨਾ:ਵਿਚਕਾਰਲੀ ਭੈਣ.pdf/110

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੧੨)

ਦਫਤਰ ਚਲਿਆ ਗਿਆ। ਉਹ ਲਲਤਾ ਦੀਆਂ ਲਾਲ ਅੱਖਾਂ ਦੀ ਵਜਾ ਚੰਗੀ ਤਰ੍ਹਾਂ ਸਮਝ ਗਿਆ ਸੀ, ਪਰ ਚੰਗੀ ਤਰ੍ਹਾਂ ਤਸੱਲੀ ਕਰ ਲੈਣ ਤੋਂ ਬਿਨਾਂ ਕੁਝ ਕਹਿਣ ਦਾ ਹੌਂਸਲਾ ਨਹੀਂ ਸੀ ਕਰ ਸਕਦਾ।

ਉਸ ਦਿਨ ਸ਼ਾਮ ਨੂੰ ਮਾਮੇ ਨੂੰ ਚਾਹ ਦੇਣ ਗਈ ਤਾਂ ਲਲਿਤਾ ਗੁੱਛਾ ਮੁੱਛਾ ਜਹੀ ਹੋ ਗਈ, ਅੱਜ ਸ਼ੇਖਰ ਵੀ ਉਥੇ ਸੀ ਕਿਉਂਕਿ ਉਹ ਗੁਰਚਰਨ ਪਾਸੋਂ ਛੁੱਟੀ ਮੰਗਣ ਆਇਆ ਸੀ।

ਲਲਿਤਾ ਨੀਵੀਂ ਪਾਈ ਦੋ ਪਿਆਲੀਆਂ ਚਾਹਦੀਆਂ, ਆਪਣੇ ਮਾਮੇ ਤੇ ਗਰੀਨ ਅੱਗੇ ਰੱਖ ਆਈ। ਇਹ ਵੇਖਕੇ ਗਰੀਨ ਨੇ ਆਖਿਆ, 'ਸ਼ੇਖਰ ਬਾਬੂ ਨੂੰ ਚਾਹ ਕਿਉਂ ਨਹੀਂ ਦਿਤੀ?'

ਲਲਿਤਾ ਨੇ ਨੀਵੀਂ ਪਾਈ ਹੀ ਕਿਹਾ, ਸ਼ੇਖਰ ਬਾਬੂ ਚਾਹ ਨਹੀਂ ਪੀਂਦੇ। ਗਰੀਨ ਨੇ ਹੋਰ ਕੁਝ ਨ ਕਿਹਾ ਲਲਿਤਾ ਦੀ ਚਾਹ ਨ ਪੀਣ ਦੀ ਗੱਲ ਉਹਨੂੰ ਚੇਤੇ ਆਗਈ। ਸ਼ੇਖਰ ਆਪ ਚਾਹ ਨਹੀਂ ਸੀ ਪੀਦਾ, ਤੇ ਹੋਰ ਕਿਸੇ ਨੂੰ ਪੀਦਿਆਂ ਵੇਖਕੇ ਖੁਸ਼ ਨਹੀਂ ਸੀ ਹੁੰਦਾ।

ਚਾਹਦਾ ਪਿਆਲਾ ਹੱਥ ਵਿਚ ਫੜਕੇ ਗੁਰਚਰਨ ਦੇ ਮੁੰਡੇ ਦੀ ਗਲ ਛੇੜ ਦਿੱਤੀ, ਮੁੰਡਾ ਬੀ. ਏ. ਵਿਚ ਪੜ੍ਹ ਰਿਹਾ ਹੈ ਆਦਿ। ਬਹੁਤ ਹੀ ਵਡਿਆਈ ਕਰਨ ਤੋਂ ਪਿਛੋਂ ਉਸਨੇ ਕਿਹਾ, ਫੇਰ ਵੀ ਸਾਡੇ ਗਰੀਨ ਬਾਬੂ ਉਸਨੂੰ ਪਸੰਦ ਨਹੀਂ ਕਰਦੇ।‘ਹਾਂ ਇਹ ਗਲ ਜ਼ਰੂਰ ਹੈ ਕਿ ਲੜਕਾ ਵੇਖਣ ਵਿਚ ਐਨਾ ਚੰਗਾ ਨਹੀਂ ਜਾਪਦਾ, ਪਰ ਆਦਮੀ ਦਾ ਨਿਰਾ ਰੂਪ ਹੀ ਨਹੀਂ ਵੇਖਣਾ ਚਾਹੀਦਾ, ਗੁਣ ਵੇਖਣੇ ਚਾਹੀਦੇ ਹਨ।'