ਇਹ ਸਫ਼ਾ ਪ੍ਰਮਾਣਿਤ ਹੈ
(੧੧੪)
ਇਹ ਆਖਕੇ ਇਕ ਛੋਟਾ ਜਿਹਾ ਹੌਕਾ ਲੈਕੇ ਕਿਹਾ, 'ਮੇਰੀ ਧੀ ਲਖਸ਼ਮੀ ਵੀ ਹੈ ਤੇ ਸਰਸਤੀ ਵੀ ਹੈ।ਇਹੋ ਜਹੀਆ ਧੀਆਂ ਕਿਤੇ ਕਿਤੇ ਹੀ ਮਿਲਦੀਆਂ ਹੁੰਦੀਆਂ ਹਨ। ਇਹ ਆਖਦਿਆਂ ਆਖਦਿਆਂ ਉਨ੍ਹਾਂ ਦੇ ਖੁਸ਼ਕ ਚਿਹਰੇ ਤੇ ਡੂੰਘੇ ਪਿਆਰ ਦੀ ਇੱਕ ਐਹੋ ਜਹੀ ਰੇਖਾ ਪੈ ਗਈ ਕਿ ਜਿਸਨੂੰ ਵੇਖਕੇ, ਗਰੀਨ ਤੇ ਸ਼ੇਖਰ ਦੋਵੇਂ ਹੀ ਸ਼ਰਧਾ ਨਾਲ ਸਿਰ ਨਵਾਉਣੋ ਨ ਰਹਿ ਸਕੇ।'
੭.
ਚਾਹ ਦੀ ਮਜਲਸ ਵਿਚੋਂ ਚੁੱਪ ਚਾਪ ਭੱਜਕੇ ਲਲਿਤ ਸ਼ੇਖਰ ਦੇ ਕਮਰੇ ਵਿਚ ਆਕੇ ਗੈਸ ਬੱਤੀ ਬਾਲ ਕੇ ਇਕ ਬਕਸ ਵਿਚ ਸ਼ੇਖਰ ਦੇ ਗਰਮ ਕਪੜੇ ਰੱਖ ਰਹੀ ਸੀ। ਸ਼ੇਖਰ ਦੇ ਆਉਣ ਤੇ ਲਲਿਤਾ ਨੇ ਜੋ ਉਸਦੇ ਮੂੰਹ ਵੱਲ ਵੇਖਿਆ ਤਾਂ ਉਹ ਦੰਗ ਰਹਿ ਗਈ।
ਮੁਕੱਦਮੇ ਵਿੱਚ ਸਭ ਕੁਝ ਹਾਰ ਕੇ ਆਦਮੀ ਜਿਹੋ ਜਹੀ ਸ਼ਕਲ ਲੈਕੇ ਅਦਾਲਤ ਵਿਚੋਂ ਬਾਹਰ ਨਿਕਲਦਾ ਹੈ, ਤੇ ਸਵੇਰ ਦੇ ਆਦਮੀ ਨੂੰ ਰਾਤ ਨੂੰ ਸਿਆਨਣਾਮੁਸ਼ਕਲ ਹੋ ਜਾਂਦਾ ਹੈ-ਇਸੇ ਤਰ੍ਹਾਂ ਇੱਕ ਘੰਟੇ ਦੇ ਅੰਦਰ ਅੰਦਰ ਠੀਕ ਉਸੇ ਤਰ੍ਹਾਂ ਲਲਿਤਾ ਸ਼ੇਖਰ ਬਾਬੂ ਨੂੰ ਨ ਸਿਆਣ ਸਕੀ। ਉਹਦੇ ਮੂੰਹ ਤੇ ਸਭ ਕੁਝ ਗੁਆ ਦੇਣ ਦੇ ਨਿਸ਼ਾਨ ਇਸ ਤਰ੍ਹਾਂ ਪ੍ਰਗਟ ਹੋ ਰਹੇ