ਪੰਨਾ:ਵਿਚਕਾਰਲੀ ਭੈਣ.pdf/117

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੧੯)

ਤਾਂ ਉਹ ਜ਼ਰੂਰ ਗੁੱਸਾ ਕਰਨਗੇ।" ਇਹ ਆਖ ਕੇ ਉਹ ‘ਸ਼ੇਖਰ ਦੇ ਘਰ ਕਹਿਣ ਵਾਸਤੇ ਚਲੀ ਗਈ।

ਕਾਲੀ ਪੂਰੀ ਪੂਰੀ ਘਰ ਦੇ ਕੰਮ ਕਾਰ ਤੋਂ ਵਾਕਿਫ ਹੋ ਚੁਕੀ ਹੈ। ਉਹ ਜੋ ਕੰਮ ਕਰਦੀ ਹੈ, ਸਿਲਸਿਲੇ ਵਾਰ ਕਰਦੀ ਹੈ। 'ਸ਼ੇਖਰ’ ਨੂੰ ਆਖ ਕੇ ਉਹ ਥੱਲੇ ਆ ਗਈ ਤੇ ਕਹਿਣ ਲੱਗੀ, ਉਹ ਇਕ ਹਾਰ ਮੰਗਦੇ ਹਨ। ਜਾਹ ਨਾ ਬੀਬੀ ਛੇਤੀ ਨਾਲ ਜਾ ਕੇ ਦੇ ਆ, ਏਨੇ ਚਿਰ ਨੂੰ ਮੈਂ ਏਧਰ ਦਾ ਪ੍ਰਬੰਧ ਕਰ ਲਵਾਂਗੀ। ਲਗਨ ਸ਼ੁਰੂ ਹੋਣ ਵਾਲਾ ਹੈ, ਹੁਣ ਚਿਰ ਲਾਉਣ ਦਾ ਸਮਾਂ ਨਹੀਂ।

ਲਲਿਤਾ ਨੇ ਸਿਰ ਹਿਲਾ ਕੇ ਆਖਿਆ, “ਕਾਲੀ ਮੈਂ ਨਹੀਂ ਜਾਣਾ ਤੂੰ ਆਪ ਹੀ ਜਾਕੇ ਦੇ ਆ।" "ਚੰਗਾ ਮੈਂ ਜਾਂਦੀ ਹਾਂ। ਤੂੰ ਮੈਨੂੰ ਵੱਡਾ ਹਾਰ ਦੇ ਦਿਹ।" ਇਹ ਆਖ ਕੇ ਕਾਲੀ ਨੇ ਆਪਣਾ ਹਥ ਅਗਾਂਹ ਕਰ ਦਿੱਤਾ।

ਲਲਿਤਾ ਨੇ ਦੇਣ ਵਾਸਤੇ ਹਾਰ ਚੁਕਿਆ ਈ ਸੀ ਕਿ ਉਹ ਰੁਕ ਗਈ। ਉਹਦੇ ਮਨ ਵਿਚ ਕੁਝ ਖਿਆਲ ਆਇਆ ਤੇ ਕਹਿਣ ਲੱਗੀ, "ਚੰਗਾ ਮੈਂ ਹੀ ਦੇ ਆਉਂਦੀ ਹਾਂ।"

ਕਾਲੀ ਨੇ ਸਿਆਣਿਆਂ ਵਾਂਗੂੰ ਆਖਿਆ, 'ਚੰਗਾ ਬੀਬੀ ਜੀ ਤੁਸੀ ਆਪ ਹੀ ਚਲੀ ਜਾਓ, ਮੈਨੂੰ ਤਾਂ ਮਰਨ ਦੀ ਵਿਹਲ ਵੀ ਨਹੀਂ।'

ਉਹਦੇ ਚਿਹਰੇ ਦਾ ਭਾਵ ਤੇ ਗੱਲ ਕਰਨ ਦੇ ਢੰਗ ਨੂੰ ਵੇਖਕੇ ਲਲਿਤਾ ਨੂੰ ਹਾਸਾ ਆਗਿਆ ਇਹ ਇਕੋ ਵੇਰਾਂ ਹੀ ਬੁੱਢੀਆਂ ਠੇਰੀਆਂ ਵਰਗੀ ਸਿਆਣੀ ਹੋ ਗਈ ਹੈ। ਇਹ ਆਖਕੇ ਉਹ ਹੱਸਦੀ ਹੋਈ ਮਾਲਾ ਲੈ ਕੇ ਚਲੀ ਗਈ, ਬੂਹੇ