(੧੨੦)
ਪਾਸ ਜਾਕੇ ਵੇਖਿਆ ਕਿ ਸ਼ੇਖਰ ਇਕ ਮਨ ਹੋਕੇ ਚਿੱਠੀ ਲਿਖ ਰਿਹਾ ਹੈ। ਉਹ ਦਰਵਾਜਾ ਖੋਲ੍ਹਕੇ ਪਿੱਛੇ ਆ ਖਲੋਤੀ, ਫੇਰ ਵੀ ਸ਼ੇਖਰ ਨੂੰ ਪਤਾ ਨਾ ਲੱਗਾ। ਉਸ ਨੇ ਸ਼ੇਖਰ ਦਾ ਧਿਆਨ ਆਪਣੇ ਵੱਲ ਕਰਨ ਤੇ ਉਸਨੂੰ ਆਪਣੇ ਆਏ ਦਾ ਪਤਾ ਦੇਣ ਦੇ ਖਿਆਲ ਨਾਲ ਬੜੀ ਸਹਿਜ ਨਾਲ ਹਾਰ ਉਹਦੇ ਗਲ ਵਿਚ ਪਾ ਦਿੱਤਾ ਆਪ ਛੇਤੀ ਨਾਲ ਪਿਛੇ ਹੱਟ ਗਈ।
ਸ਼ੇਖਰ ਪਹਿਲਾਂ ਬੋਲਿਆ 'ਕਾਲੀ!' ਫੇਰ ਝਟ ਪੱਟ ਹੀ ਮੂੰਹ ਭੁਆਂ ਕੇ ਵੇਖਿਆ ਤੇ ਬਹੁਤ ਹੀ ਸਿਆਣਿਆਂ ਵਾਂਗ ਬੋਲਿਆ, ਇਹ ਕੀ ਕੀਤਾ ਲਲਿਤਾ?
ਲਲਿਤਾ ਉਠ ਕੇ ਖਲੋ ਗਈ ਤੇ ਸ਼ੇਖਰ ਦੇ ਚੇਹਰੇ ਦੇ ਭਾਵ ਤੋਂ ਕੁਝ ਸ਼ੱਕ ਕਰਦੀ ਹੋਈ ਬੋਲੀ, ਕਿਉਂ ਕੀ ਹੋਗਿਆ?
ਸ਼ੇਖਰ ਨੇ ਪੂਰੇ ਤੌਰ ਤੇ ਆਪਣੇ ਆਪ ਨੂੰ ਸੰਭਾਲ ਕੇ ਕਿਹਾ, ਜਾਣਦੀ ਨਹੀਂ ਕੀ ਹੋ ਗਿਆ ਹੈ? ਕਾਲੀ ਨੂੰ ਪੁਛ ਆਓ ਅੱਜ ਗੱਲ ਵਿਚ ਮਾਲਾ ਪਾ ਦੇਣ ਨਾਲ ਕੀ ਹੋ ਜਾਂਦਾ ਹੈ।
ਹੁਣ ਲਲਿਤਾ ਸਮਝ ਗਈ, ਪਲ ਵਿਚ ਹੀ ਉਹਦਾ ਸਾਰਾ ਮੂੰਹ ਸ਼ਰਮ ਦੇ ਮਾਰਿਆਂ ਲਾਲ ਹੋ ਗਿਆ। ਉਹ, 'ਕਦੇ ਨਹੀਂ ਕਦੇ ਨਹੀਂ' ਆਖਦੀ ਹੋਈ ਭੱਜ ਕੇ ਕਮਰਿਉਂ ਬਾਹਰ ਹੋ ਗਈ।
ਸ਼ੇਖਰ ਨੇ ਸੱਦਕੇ ਆਖਿਆ, "ਜਾਹ ਨਾ ਲਲਿਤਾ,ਅਜ ਬਹੁਤ ਜ਼ਰੂਰੀ ਕੰਮ ਹੈ।"
ਸ਼ੇਖਰ ਦੀ ਅਵਾਜ਼ ਉਹਦੇ ਕੰਨੀ ਪਈ ਜ਼ਰੂਰ ਪਰ ਉਹਨੂੰ ਸੁਣਨ ਦੀ ਕੀ ਲੋੜ ਸੀ? ਉਹ ਕਿਤੇ ਵੀ ਨਾ ਰੁਕੀ