ਪੰਨਾ:ਵਿਚਕਾਰਲੀ ਭੈਣ.pdf/12

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੨)

'ਅਜ ਰਾਤ ਨੂੰ ਕਿਸ਼ਨ ਤੇ ਪਾਂਛੂ ਮੇਰੇ ਘਰੋਂ ਰੋਟੀ ਖਾਣਗੇ| ਸਕੂਲੋਂ ਔਂਦਿਆਂ ਹੀ ਪਾਂਚੂ ਨੂੰ ਭੇਜ ਦੇਣਾ ਉਨਾਂ ਚਿਰ ਮੈਂ ਇਹਨੂੰ ਲੈ ਜਾਂਦੀ ਹਾਂ। ਕਿਸ਼ਨ ਇਹਦੇ ਵਾਂਗ ਮੈਂ ਵੀ ਤੇਰੀ ਭੈਣ ਹਾਂ ਮੇਰੇ ਨਾਲ ਚਲ, ਇਹ ਆਖਕੇ ਉਹ ਕਿਸ਼ਨ ਦਾ ਹੱਥ ਫੜਕੇ ਆਪਣੇ ਨਾਲ ਲੈ ਗਈ।

ਕਾਦੰਬਨੀ ਨੇ ਕੋਈ ਰੋਕ ਨਹੀਂ ਪਾਈ। ਉਲਟਾ ਹੇਮਾਂਗਨੀ ਦਾ ਦਿੱਤਾ ਹੋਇਆ ਐਡਾ ਵੱਡਾ ਮੇਹਣਾ ਵੀ, ਚਪ ਚਾਪ ਸਹਾਰ ਲਿਆ ਕਿਉਂਕਿ, ਜਿਸਨੇ ਮੇਹਣਾ ਮਾਰਿਆ ਸੀ, ਉਸਨੇ ਇਸ ਦੇਉਰ ਦਾ ਖਰਚ ਵੀ ਤਾਂ ਬਚਾ ਦਿੱਤਾ ਸੀ। ਕਾਦੰਬਨੀ ਵਾਸਤੇ ਦੁਨੀਆਂ ਵਿਚ ਪੈਸੇ ਤੋਂ ਵਧਕੇ ਹੋਰ ਕੋਈ ਚੀਜ਼ ਨਹੀਂ ਸੀ। ਇਸ ਕਰਕੇ ਗਾਂ ਜੇ ਦੁੱਧ ਦੇਣ ਲਗਿਆਂ ਛੜ ਵੀ ਮਾਰੇ ਤਾਂ ਓਹ ਸਹਾਰੀ ਜਾ ਸਕਦੀ ਹੈ।

੩.

 

ਰਾਤ ਨੂੰ ਕਾਦੰਬਨੀ ਨੇ ਪੁਛਿਆ "ਕਿਉਂ ਕਿਸ਼ਨਿਆ ਉਥੋਂ ਕੀ ਕੀ ਖਾ ਕੇ ਆਇਆ ਏਂ?"

ਕਿਸ਼ਨ ਨੇ ਸੰਗਦੇ ਸੰਗਦੇ ਨੇ ਨੀਵੀਂ ਪਾ ਕੇ ਆਖਿਆ "ਪੂਰੀ।"

"ਕਿਸ ਨਾਲ ਖਾਧੀ?"

ਮੱਛੀ ਨਾਲ ਤੇ ਹੋਰ ਰਸ ਗੁਲੇ......."