ਸਮੱਗਰੀ 'ਤੇ ਜਾਓ

ਪੰਨਾ:ਵਿਚਕਾਰਲੀ ਭੈਣ.pdf/121

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੩)

'ਰਹਿ ਗਿਆ ਤਾਂ ਰਹਿਣ ਦਿਉ।' ਆਖ ਕੇ ਲਲਿਤਾ ਸੱਚ ਮੁੱਚ ਹੀ ਗੁੱਸੇ ਹੋਕੇ ਚਲੀ ਗਈ।

ਉਹ ਚਲੀ ਤਾਂ ਗਈ ਪਰ ਥੱਲੇ ਨਹੀਂ ਗਈ। ਚੜ੍ਹਦੇ ਵੱਲ ਖੁੱਲ੍ਹੀ ਛੱਤ ਤੇ ਜਾ ਕੇ ਜੰਗਲਾ ਫੜ ਕੇ ਖਲੋ ਗਈ। ਉਸ ਵੇਲੇ ਆਸਮਾਨ ਵਿਚ ਚੰਦ ਚੜ੍ਹ ਰਿਹਾ ਸੀ। ਠੰਡੀ ਠੰਡੀ ਚੰਦ ਦੀ ਚਾਨਣੀ ਸਭ ਪਾਸੇ ਫੈਲ ਰਹੀ ਸੀ। ਉਤੇ ਸਾਫ ਧੋਤਾ ਹੋਇਆ ਨੀਲਾ ਅਕਾਸ਼ ਸੀ। ਉਹ ਇਕ ਵਾਰੀ ਸ਼ੇਖਰ ਦੇ ਕਮਰੇ ਵੱਲ ਧਿਆਨ ਕਰਕੇ ਉਤੇ ਵੇਖਦੀ ਰਹੀ। ਹੁਣ ਉਹ ਦੀਆਂ ਅੱਖਾਂ ਸੜਨ ਲੱਗ ਪਈਆਂ ਸ਼ਰਮ ਤੇ ਅਭਿਮਾਨ ਦੇ ਮਾਰਿਆਂ ਉਸਦੇ ਅੱਥਰੂ ਵਗ ਤੁਰੇ। ਉਹ ਐਨੀ ਹੀ ਨਿਆਣੀ ਨਹੀਂ ਕਿ ਇਨ੍ਹਾਂ ਸਾਰੀਆਂ ਗੱਲਾਂ ਦਾ ਮਤਲਬ ਚੰਗੀ ਤਰ੍ਹਾਂ ਸਮਝ ਨ ਸਕੇ। ਫੇਰ ਕਿਉਂ ਉਹਦੇ ਨਾਲ ਐਡਾ ਦਿਲ ਨੂੰ ਚੋਟ ਲਾਉਣ ਵਾਲਾ ਮਖੌਲ ਕੀਤਾ ਗਿਆ? ਹੁਣ ਉਨ੍ਹਾਂ ਗੱਲਾਂ ਨੂੰ ਸਮਝਣ ਵਾਲੀ ਉਹਦੀ ਉਮਰ ਹੋ ਗਈ ਹੈ।

ਇਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਅਨਾਥ ਤੇ ਆਸਰਾ ਹੀਣ ਹੋਣ ਕਰਕੇ ਹੀ ਉਸ ਨਾਲ ਹਰ ਕੋਈ ਪਿਆਰ ਕਰਦਾ ਹੈ। ਸ਼ੇਖਰ ਵੀ ਪਿਆਰ ਕਰਦਾ ਹੈ। ਉਹਦੀ ਮਾਂ ਵੀ ਮੁਹੱਬਤ ਕਰਦੀ ਹੈ। ਉਹਦਾ ਆਪਣਾ ਤਾਂ ਕੋਈ ਹੈ ਨਹੀਂ। ਉਸਦਾ ਅਸਲ ਆਸਰਾ ਕੋਈ ਨ ਹੋਣ ਕਰਕੇ ਹੀ ਗਿਰੀ ਨੰਦ ਨੇ ਐਨੀ ਦਇਆ ਕਰਕੇ ਉਹਦਾ ਭਲਾ ਕਰਨ ਦੀ ਗੱਲ ਬਾਤ ਛੇੜ ਬੈਠਾ ਹੈ।

ਲਲਿਤਾ ਅੱਖਾਂ ਬੰਦ ਕਰਕੇ ਮਨ ਹੀ ਮਨ ਆਖਣ ਲੱਗੀ, ਇਸ ਕਲਕੱਤੇ ਦੀ ਬ੍ਰਾਦਰੀ ਵਿਚ ਓਹਦੇ ਮਾਮੇ ਦੀ