(੧੨੪)
ਹਾਲਤ ਸ਼ੇਖਰ ਬਾਬੂ ਦੇ ਘਰਾਣੇ ਨਾਲੋਂ ਕਿੰਨੀ ਨੀਵੀਂ ਹੈ। ਉਹ ਇਸੇ ਮਾਮੇ ਦੇ ਆਸਰੇ ਉਹਦੇ ਸਿਰ ਤੇ ਬੋਝ ਬਣ ਕੇ ਬੈਠੀ ਹੋਈ ਹੈ। ਦੂਜੇ ਪਾਸੇ ਉਹਨਾਂ ਦੇ ਬਰਾਬਰ ਦੇ ਘਰਾਣੇ ਵਿਚ ਸ਼ੇਖਰ ਦੇ ਵਿਆਹ ਦੀ ਗੱਲ ਬਾਤ ਚਲ ਰਹੀ ਹੈ। ਦੌਂਹ ਚੌਂਂਹ ਦਿਨਾਂ ਤਕ ਇਸਦਾ ਵਿਆਹ ਉਥੇ ਹੋ ਹੀ ਜਾਏਗਾ। ਏਸ ਸਾਕ ਕਰਕੇ ਨਵੀਨ ਚੰਦ ਕਿੰਨੇ ਰੁਪੈ ਲਵੇਗਾ। ਇਹ ਗੱਲਾਂ ਵੀ ਉਹ ਸ਼ੇਖਰ ਦੀ ਮਾਂ ਦੇ ਮੂੰਹੋਂ ਸੁਣ ਚੁਕੀ ਹੈ।
ਫੇਰ ਸ਼ੇਖਰ ਨੇ ਅਚਾਨਚੱਕ ਹੀ ਉਹਦੀ ਕਿਉਂ ਨਿਰਾਦਰੀ ਕਰ ਦਿਤੀ ਹੈ? ਇਹ ਸਭ ਗੱਲਾਂ ਲਲਿਤਾ ਇਕੇ ਟਕ ਨਜ਼ਰ ਜਮਾਈ, ਆਪਣੇ ਦਿਲ ਹੀ ਦਿਲ ਵਿਚ ਸੋਚ ਰਹੀ ਸੀ। ਅਚਨਚੇਤ ਹੀ ਉਹਨੇ ਪਿਛੇ ਮੁੜਕੇ ਵੇਖਿਆ, ਸ਼ੇਖਰ ਚੁਪਚਾਪ ਖਲੋਤਾ ਹੱਸਰਿਹਾ ਸੀ ਤੇ ਉਹ ਹਾਰ ਜਿਹੜਾ ਉਸਨੇ ਸ਼ੇਖਰ ਦੇ ਗਲ ਵਿਚ ਪਾਇਆ ਸੀ, ਉਸੇ ਤਰ੍ਹਾਂ ਹੀ ਉਸਦੇ ਗਲ ਵਿਚ ਪਿਆ ਹੋਇਆ ਸੀ। ਰੋਣ-ਹਾਕੀ ਹੋਕੇ ਉਸਦਾ ਗਲ ਭਰ ਗਿਆ ਸੀ। ਪਰ ਫੇਰ ਵੀ ਉਸਨੇ ਰੋਣ-ਹਾਕੀ ਹੋ ਕੇ ਆਖਿਆ, “ਏਦਾਂ ਕਿਉਂ ਕੀਤਾ ਜੇ?"
"ਤੁਸਾਂ ਕਿਉਂ ਕੀਤਾ?"
"ਮੈਂ ਕੁਝ ਨਹੀਂ ਕੀਤਾ।" ਇਹ ਆਖਕੇ ਉਸਨੇ ਹਾਰ ਤੋੜ ਕੇ ਸੁਟ ਪਾਉਣ ਲਈ ਹੱਥ ਚੁਕੇ ਹੀ ਸਨ ਕਿ ਅਚਾਨਚੱਕ ਸ਼ੇਖਰ ਦੀਆਂ ਅੱਖਾਂ ਵਲ ਵੇਖਕੇ ਠਠੰਬਰ ਕੇ ਰਹਿ ਗਈ। ਹਾਰ ਤੋੜਨ ਦਾ ਉਹਦਾ ਹੌਸਲਾ ਨਾ ਪਿਆ, ਰੋਂਦੀ ਹੋਈ ਆਖਣ ਲੱਗੀ, “ਮੇਰਾ ਕੋਈ ਨਹੀਂ ਹੈ, ਇਸੇ ਕਰਕੇ ਖਬਰੇ