ਸਮੱਗਰੀ 'ਤੇ ਜਾਓ

ਪੰਨਾ:ਵਿਚਕਾਰਲੀ ਭੈਣ.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੦)

ਹੋਇਆ ਹੈ, ਜੇ ਸੱਚ ਪੁਛੋ ਤਾਂ ਇਹ ਵੀ ਕੋਈ ਉਸਦੇ ਆਪਣੇ ਨਹੀਂ। ਲਲਿਤਾ ਦਾ ਕੋਈ ਵੀ ਨਹੀਂ ਤਾਂ ਹੀ ਤਾਂ ਇਹਨਾਂ ਦੇ ਘਰ ਪਲ ਰਹੀ ਹੈ।

ਭਵਨੇਸ਼ਵਰੀ ਨੇ ਸੋਚ ਵਿਚਾਰਕੇ ਆਖਿਆ, ਇਹ ਤਾਂ ਠੀਕ ਹੈ ਪਰ ਤੇਰੇ ਬਾਬੂ ਜੀ ਦਾ ਮਿਜਾਜ਼ ਕੁਝ ਹੋਰ ਹੈ। ਉਹ ਕਦੇ ਵੀ ਰਾਜ਼ੀ ਨਹੀਂ ਹੋਣਗੇ। ਇਹ ਵੀ ਹੋ ਸਕਦਾ ਹੈ ਕਿ ਉਹਉਨ੍ਹਾਂ ਲੋਕਾਂ ਨਾਲੋਂ ਮੇਲ ਮਿਲਾਪ ਹੀ ਨ ਬੰਦ ਕਰ ਦੇਣ।

ਸ਼ੇਖਰ ਦੇ ਮਨ ਹੀ ਮਨ ਵਿਚ ਇਸ ਗੱਲ ਦੀ ਵੱਡੀ ਆਸ ਸੀ ਸੋ ਉਸਨੇ ਹੋਰ ਕੁਝ ਨ ਕਿਹਾ ਤੇ ਕਿਧਰੇ ਬਾਹਰ ਚਲਿਆ ਗਿਆ।

ਇਹਦੇ ਪਿਛੋਂ ਇੱਕ ਮਿੰਟ ਵਾਸਤੇ ਵੀ ਉਹਦਾ ਪ੍ਰਦੇਸ ਵਿਚ ਦਿਲ ਨ ਲੱਗਾ। ਦੋ ਤਿੰਨ ਦਿਨ ਉਦਾਸ ਜਿਹਾ ਹੋਕੇ, ਐਧਰ ਊਧਰ ਫਿਰ ਫਿਰਾਕੇ ਇਕ ਦਿਨ ਰਾਤ ਨੂੰ ਮਾਂ ਨੂੰ ਕਹਿਣ ਲੱਗਾ, “ਮਾਂ ਹੁਣ ਕੁਝ ਵੀ ਚੰਗਾ ਨਹੀਂ ਲਗਦਾ, ਚਲ ਘਰ ਨੂੰ ਚਲੀਏ।"

ਘਰ ਆ ਕੇ ਮਾਂ ਪੁੱਤ ਦੋਹਾਂ ਨੇ ਵੇਖਿਆ ਕਿ ਜਿਹੜਾ ਇਕ ਦੂਜੇ ਦੇ ਘਰ ਆਉਣ ਜਾਣ ਦਾ ਰਾਹ ਸੀ ਉਥੇ ਕੰਧ ਕੱਢ ਦਿਤੀ ਹੈ। ਇਹ ਗੱਲ ਦੋਹਾਂ ਮਾਂ ਪੁੱਤਾਂ ਨੂੰ ਬਿਨਾਂ ਪੁਛਿਆਂ ਗਿਛਿਆਂ ਹੀ ਸੁਝ ਗਈ ਕਿ ਗੁਰਚਰਨ ਨਾਲ ਕਿਸੇ ਤਰ੍ਹਾਂ ਦਾ ਸਬੰਧ ਰਖਣਾ, ਇਥੋਂ ਤੱਕ ਖਾਲੀ ਗਲ ਬਾਤ ਕਰਨਾ ਵੀ ਨਵੀਨ ਰਾਏ ਨ ਸਹਾਰ ਸਕੇਗਾ।

ਰਾਤ ਨੂੰ ਸ਼ੇਖਰ ਦੇ ਰੋਟੀ ਖਾਣ ਸਮੇਂ ਉਸ ਪਾਸ ਉਸਦੀ ਮਾਂ ਮੌਜੂਦ ਸੀ। ਦੋ ਤਿੰਨਾਂ ਗੱਲਾਂ ਪਿਛੋਂ ਉਸ