(੧੩੩)
ਗੱਲਾਂ, ਪਛਮ ਦੀ ਜਲ ਪੌਣ ਦੇ ਅਸਰ ਦੀਆਂ ਗਲਾਂ ਤੇ ਏਸ ਤਰ੍ਹਾਂ ਹੋਰ ਬਹੁਤ ਸਾਰੀਆਂ ਗੱਲਾਂ ਇਕ ਵਾਰੀ ਹੀ ਛੇੜ ਬੈਠਾ। ਅਖੀਰ ਨੂੰ ਉਸ ਅਨਜਾਣੇ ਗੱਭਰੂ ਦੇ ਮੂੰਹ ਵੱਲ ਵੇਖ ਕੇ ਚੁਪ ਹੋਗਿਆ।
ਗੁਰਚਰਨ ਨੇ ਹੁਣ ਤਕ ਆਪਣੇ ਆਪ ਨੂੰ ਸੰਭਾਲ ਲਿਆ ਸੀ। ਉਸ ਲੜਕੇ ਦੀ ਸਿਆਣ ਦਸਦਾ ਹੋਇਆ ਬੋਲਿਆ, "ਇਹ ਸਾਡੇ ਗਿਰੀਨ ਬਾਬੂ ਦੇ ਦੋਸਤ ਹਨ। ਇਕ ਹੀ ਥਾਂ ਦੇ ਰਹਿਣ ਵਾਲੇ ਹਨ। ਇਕਠੇ ਹੀ ਪੜ੍ਹਦੇ ਰਹੇ ਹਨ। ਬਹੁਤ ਹੀ ਚੰਗੇ ਲਾਇਕ ਹਨ, ਸ਼ਾਮ ਬਾਜ਼ਾਰ ਰਹਿੰਦੇ ਹਨ। ਫੇਰ ਵੀ ਸਾਡੇ ਨਾਲ ਜਾਣ ਪਛਾਣ ਹੋਣ ਕਰਕੇ ਕਦੇ ਕਦੇ ਆ ਕੇ ਮਿਲ ਗਿਲ ਜਾਂਦੇ ਹਨ।
ਸ਼ੇਖਰ ਸਿਰ ਹਿਲਾਕੇ ਮਨ ਹੀ ਮਨ ਵਿਚ ਕਹਿਣ ਲੱਗਾ, ਹਾਂ ਬਹੁਤ ਹੀ ਚੰਗੇ ਤੇ ਲਾਇਕ ਹਨ ਕੁਝ ਚਿਰ ਚੁਪ ਰਹਿਕੇ ਬੋਲਿਆ, ਚਾਚਾ ਜੀ ਹੋਰ ਤਾਂ ਸਭ ਠੀਕ ਠਾਕ ਹੈ ਨਾਂ?
ਗੁਰਚਰਨ ਨੇ ਕੋਈ ਜੁਵਾਬ ਨਾ ਦਿਤਾ। ਨੀਵੀਂ ਪਾਈ ਚੁਪ ਚਾਪ ਬੈਠਾ ਰਿਹਾ। ਸ਼ੇਖਰ ਨੂੰ ਉਠ ਕੇ ਜਾਂਦਾ ਵੇਖ ਕੇ ਰੋਣ ਹਾਕਾ ਹੋ ਕੇ ਬੋਲਿਆ, "ਕਦੇ ਕਦੇ ਆ ਜਾਇਆ ਕਰੋ ਬੱਚਾ, ਬਿਲਕੁਲ ਹੀ ਨਾ ਛੱਡ ਦੇਣਾ। ਸਭ ਗਲ ਬਾਤ ਸੁਣ ਤਾਂ ਲਈ ਹੋਵੇਗੀ?"
"ਹਾਂ ਸੁਣੀ ਕਿਉਂ ਨਹੀਂ। ਇਹ ਆਖ ਕੇ 'ਸ਼ੇਖਰ' ਘਰ ਚਲਿਆ ਗਿਆ।
ਦੂਜੇ ਪਲ ਹੀ ਅੰਦਰੋਂ ਗੁਰਚਰਨ ਦੀ ਘਰ ਵਾਲੀ ਦੀ ਰੋਣ ਦੀ ਅਵਾਜ਼ ਆਉਣ ਲੱਗ ਪਈ। ਬਾਹਰ ਬੈਠੇ ਗੁਰਚਰਨ