ਪੰਨਾ:ਵਿਚਕਾਰਲੀ ਭੈਣ.pdf/133

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੫)

ਲੱਗੀ ਏਂ?’ ਸ਼ੇਖਰ ਦਾ ਅਵਾਜ਼ ਭੈੜਾ ਜਿਹਾ ਹੋ ਗਿਆ।

ਹੁਣ ਤਾਂ ਲਲਿਤਾ ਆਪਣੇ ਮਨ ਵਿਚ ਹੋਰ ਵੀ ਡਰ ਗਈ। ਫੇਰ ਇਕੋ ਵੇਰਾਂ ਬਿਲਕੁਲ ਪਾਸ ਆਕੇ ਰੋਣ ਵਾਲੀ ਅਵਾਜ਼ ਨਾਲ ਬੋਲੀ, 'ਜਾਓ ਏਸ ਵੇਲੇ ਤੁਹਾਡਾ ਮਖੌਲ ਚੰਗਾ ਨਹੀਂ ਲਗਦਾ। ਤੁਹਾਡੇ ਪੈਰਾਂ ਤੇ ਪੈਨੀ ਹਾਂ ਕਿਵੇਂ ਹੋਵੇਗੀ, ਇਹ ਤਾਂ ਦਸੋ ਮੈਨੂੰ ਤਾਂ ਰਾਤ ਫਿਕਰ ਨਾਲ ਨੀਂਦ ਵੀ ਨਹੀਂ ਆਉਂਦੀ।'

ਫਿਕਰ ਤੇ ਡਰ ਕਿਸ ਗੱਲ ਦਾ ਹੈ?

ਤੁਸੀਂ ਚੰਗੇ ਹੋ! ਡਰ ਨ ਆਵੇ ਤਾਂ ਹੋਰ ਕੀ ਹੋਵੇ, ਤੁਸੀਂ ਕੋਲ ਨਹੀਂ ਸਾਓ। ਮਾਂ ਵੀ ਇਥੇ ਨਹੀਂ ਸੀ। ਪਿਛੋਂ ਪਤਾ ਨਹੀਂ ਮਾਮਾ ਜੀ ਕੀ ਕਰ ਬੈਠੇ। ਹੁਣ ਜੇ ਮੈਨੂੰ ਮਾਂ ਆਪਣੇ ਘਰ ਨ ਲਵੇ ਤਾਂ ਫੇਰ?

ਸ਼ੇਖਰ ਪਲਕੁ ਪਿਛੋਂ ਬੋਲਿਆ, ਇਹ ਤਾਂ ਠੀਕ ਹੈ ਮਾਂ ਹੁਣ ਨਹੀਂ ਲੈਣਾ ਚਾਹੇਗੀ। ਤੁਹਾਡੇ ਮਾਮੇ ਨੇ ਦੂਜੇ ਪਾਸੋਂ ਰੁਪੈ ਲਏ ਹਨ-ਇਹ ਸਭ ਗੱਲਾਂ ਉਹਨੂੰ ਮਲੂਮ ਹੋ ਗਈਆਂ ਹਨ, ਇਸ ਤੋਂ ਬਿਨਾਂ ਤੂੰ ਹੁਣ ਬ੍ਰਹਮ ਸਮਾਜੀ ਹੋ ਗਈ ਹੈਂ, ਅਸੀਂ ਹਿੰਦੂ ਹਾਂ।

ਅੱਨਾਕਾਲੀ ਨੇ ਉਸੇ ਵੇਲੇ ਰਸੋਈ ਵਿਚੋਂ ਅਵਾਜ਼ ਦਿੱਤੀ, ਬੀਬੀ ਜੀ ਏਧਰ-ਆਉਣਾ ਮਾਂ ਜੀ ਸਦੇ ਰਹੇ ਹਨ।

ਲਲਿਤਾ ਨੇ ਉੱਚੀ ਸਾਰੀ ਕਿਹਾ, 'ਮੈਂ ਹੁਣੇ ਆਉਂਦੀ ਹਾਂ।' ਫੇਰ ਹੌਲੀ ਜਹੀ ਅਵਾਜ਼ ਵਿਚ ਕਿਹਾ, 'ਮਾਮਾ ਭਾਵੇਂ ਕੁਝ ਬਣ ਜਾਵੇ, ਜੋ ਤੂੰ ਏਂ ਸੋ ਮੈਂ ਹਾਂ ਤੇ ਜੋ ਮੈ ਹਾਂ ਸੋ ਤੂੰ ਏਂ! ਜੇ ਮਾਂ ਤੈਨੂੰ ਨਹੀਂ ਛੱਡ ਸਕਦੀ ਤਾਂ ਮੈਨੂੰ ਕਿਦਾਂ ਛਡ ਸਕੇਗੀ? ਬਾਕੀ ਰਹਿ ਗਈ ਗਰੀਨ ਬਾਬੂ ਦੇ ਰੁਪਇਆਂ ਵਾਲੀ ਗਲ ਸੋ