ਪੰਨਾ:ਵਿਚਕਾਰਲੀ ਭੈਣ.pdf/135

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੩੭)

੯.

ਉਸ ਦਿਨ ਸ਼ੇਖਰ ਕਈ ਚਿਰ ਤੱਕ ਰਾਹ ਵਿਚ ਹੀ ਘੁਮਦਾ ਰਿਹਾ ਤੇ ਘਰ ਜਾਕੇ ਸੋਚਣ ਲੱਗਾ, “ਇਹ ਗੁੱਡੀਆਂ ਪਟੋਲਿਆਂ ਨਾਲ ਖੇਡਣ ਵਾਲੀ ਲਲਿਤਾ, ਇਹ ਗੱਲਾਂ ਕਿੱਥੋਂ ਸਿਖ ਗਈ? ਇਸ ਤਰ੍ਹਾਂ ਖੁਲ੍ਹ ਕੇ ਉਹ ਮੇਰੇ ਸਾਹਮਣੇ ਕਿੱਦਾਂ ਬੋਲਣ ਲਗ ਪਈ?"

ਅੱਜ ਲਲਿਤਾ ਦੇ ਵਰਤਾਵੇ ਤੋਂ ਉਹ ਸੱਚੀਂ ਮੁੱਚੀ ਹੀ ਬੜਾ ਗੁੱਸੇ ਹੋ ਰਿਹਾ ਸੀ। ਪਰ ਜੇ ਉਹ ਠੰਡੇ ਦਿਲ ਨਾਲ ਸੋਚ ਕੇ ਵੇਖਦਾ ਤਾਂ ਉਸ ਦਾ ਗੁੱਸਾ ਲਲਿਤਾ ਤੇ ਨਹੀਂ ਸੀ ਬਣ ਸਕਦਾ, ਸਗੋਂ ਆਪਣੇ ਆਪ ਤੇ ਬਣਦਾ ਸੀ। ਕਿਉਂਕਿ ਇਹ ਸਭ ਉਸੇ ਦੀ ਕਾਰਸਤਾਨੀ ਸੀ।

ਲਲਿਤਾ ਨੂੰ ਛੱਡ ਕੇ, ਇਸ ਇਕ ਮਹੀਨੇ ਦੇ ਪ੍ਰਦੇਸ ਰੱਟਨ ਸਮੇਂ, ਉਹਨੇ ਆਪਣਿਆਂ ਖਿਆਲਾਂ ਵਿਚ ਆਪਣੇ ਆਪ ਨੂੰ ਬੰਨ ਲਿਆ ਸੀ। ਸਿਰਫ ਬਾਲਪਨ ਦੇ ਦੁਖ ਸੁਖ ਦਾ ਹਿਸਾਬ ਲਾਕੇ ਹੀ ਉਹ ਸੋਚ ਰਿਹਾ ਸੀ ਕਿ ਲਲਿਤਾ ਦਾ ਉਹਦੇ ਜੀਵਨ ਵਿਚ ਕਿਨਾ ਕੁ ਹਿੱਸਾ ਹੈ। ਅੱਗੇ ਆਉਣ ਵਾਲੀ ਉਮਰ ਵਿਚ, ਲਲਿਤਾ ਦਾ ਉਸ ਨਾਲ ਕਿੰਨਾ ਨਾ ਟੁੱਟ ਸਕਣ ਵਾਲਾ ਸਬੰਧ ਪੈਦਾ ਹੋ ਚੁੱਕਾ ਹੈ। ਉਸਦੇ ਨਾ ਹੋਣ ਨਾਲ ਇਸਦਾ ਜੀਉਣਾ ਕਠਨ ਹੋ ਜਾਇਗਾ। ਲਲਿਤਾ ਛੋਟੇ ਹੁੰਦਿਆਂ ਹੀ ਉਸ ਨਾਲ ਘੁਲ ਮਿਲ ਗਈ ਸੀ। ਇਸ ਕਰਕੇ ਉਹ ਉਹਨੂੰ ਨਾ ਤਾਂ ਪਿਉ